ਬਰਨਾਲਾ, 25 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸਥਾਨਕ ਲੱਖੀ ਕਲੋਨੀ ਦੀਆਂ ਸੁਹਾਗਣਾਂ ਨੇ ਕਰਵਾ ਚੌਥ ਦੇ ਵਰਤ ਸੰਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਕੌਰ ਚੀਮਾ (ਡਰੀਮ ਬੁਟੀਕ) ਅਤੇ ਸੂਰੀਆਵੰਸ਼ੀ ਖੱਤਰੀ ਸਭਾ ਲੇਡੀਜ਼ ਵਿੰਗ ਦੇ ਪ੍ਰਧਾਨ ਮਨਦੀਪ ਵਾਲੀਆ ਨੇ ਦੱਸਿਆ ਕਿ ਸੁਹਾਗਣਾਂ ਨੇ ਇਕੱਠੇ ਹੋ ਕੇ ਖ਼ੂਬ ਮਨੋਰੰਜਨ ਕੀਤਾ। ਉਨਾਂ ਕਿਹਾ ਕਿ ਕਰਵਾ ਚੌਥ ਦਾ ਵਰਤ ਪਤਨੀ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਤੇ ਸੁੱਖ ਸਾਂਤੀ ਦੀ ਕਾਮਨਾ ਲਈ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ ਕਰਵਾ ਚੌਥ ਵਰਤ ਦੀ ਸ਼ੁਰੂਆਤ ਸਵੱਖ਼ਤੇ ਸਰਘੀ ਨਾਲ ਕੀਤੀ ਜਾਂਦੀ ਹੈ, ਬਾਅਦ ਦੁਪਹਿਰ ਇਸ ਵਰਤ ਨਾਲ ਜੁੜੀ ਕਥਾ ਸੁਣੀ ਜਾਂਦੀ ਹੈ ਅਤੇ ਦੇਰ ਰਾਤ ਚੰਨ ਦਾ ਦੀਦਾਰ ਕਰਨ ਤੋਂ ਬਾਅਦ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕਰਕੇ ਇਹ ਵਰਤ ਖੋਲਿਆ ਜਾਂਦਾ ਹੈ। ਉਨਾਂ ਕਿਹਾ ਕਿ ਕਰਵਾ ਚੌਥ ਦਾ ਵਰਤ ਸੁਹਾਗਣ ਔਰਤਾਂ ਅਤੇ ਲੜਕੀਆਂ ਪੂਰੇ ਉਤਸ਼ਾਹ ਨਾਲ ਰੱਖਦੀਆਂ ਹਨ। ਜਸਵੀਰ ਕੌਰ ਚੀਮਾ ਨੇ ਦੱਸਿਆ ਕਿ ਸਮਾਗਮ ਦੌਰਾਨ ਇਕੱਠੀਆਂ ਹੋਈਆਂ ਸੁਹਾਗਣ ਔਰਤਾਂ ਅਤੇ ਲੜਕੀਆਂ ਦੇ ਮਿਊਜ਼ਕ ਚੇਅਰ, ਗੀਤ-ਸੰਗੀਤ , ਗੁਬਾਰਾ ਗੇਮ, ਮੇਕਅੱਪ ਕੰਪੀਟੀਸ਼ਨ ਅਤੇ ਬੱਚਿਆਂ ਦੇ ਡਾਂਸ ਮੁਕਾਬਲੇ ਵੀ ਕਰਵਾਏ ਗਏ। ਇਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਡਰੀਮ ਬੁਟੀਕ ਲੱਖੀ ਕਲੋਨੀ ਵੱਲੋਂ ਵਿਸ਼ੇਸ਼ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸੰਗੀਤਾ ਰਾਣੀ, ਪਿ੍ਆ ਗੁਪਤਾ, ਸੁਮਨ, ਮੰਮਤਾ, ਨੀਨਾ, ਕੁਲਵਿੰਦਰ ਕੌਰ, ਸੁਸਮਾ ਗੋਇਲ, ਰੇਖਾ, ਪਿ੍ਅੰਕਾ, ਰਚਨਾ, ਆਸ਼ਾ ਰਾਣੀ, ਮਨਦੀਪ ਵਰਮਾ, ਹਰਦੀਪ ਚੰਡਿਹੋਕ , ਸਤਿੰਦਰ ਕਪੂਰ, ਸੋਮਾ ਭੰਡਾਰੀ, ਸਿਖਾ ਬਾਂਸਲ, ਆਸ਼ਾ ਸ਼ਰਮਾ, ਰਜਨੀ ਕੌਰ, ਗੁਰਪ੍ਰੀਤ ਕੌਰ, ਹਰਦੀਪ ਕੌਰ, ਲਵੀ , ਹਰਪ੍ਰੀਤ ਕੌਰ, ਰਣਜੀਤ ਕੌਰ, ਸੋਨੀਆ ਵਾਦਰਾ, ਸਿਮਾਲੀ ਗੋਇਲ, ਵੇਦਨਾ ਗੁਪਤਾ ਅਤੇ ਮਾਨਵੀ ਆਦਿ ਵੀ ਹਾਜ਼ਰ ਸਨ।
