ਚੰਡੀਗੜ, 30 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਕਈ ਵਾਰ ਵਿੱਦਿਅਕ ਸੰਸਥਾਵਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨਾਂ ਬਾਰੇ ਪੜ/ਸੁਣ ਕੇ ਮਨ ਦੁਖ਼ੀ ਅਤੇ ਪ੍ਰੇਸ਼ਾਨ ਹੋ ਜਾਂਦਾ ਹੈ। ਅਜਿਹੀ ਇੱਕ ਘਟਨਾ ਯੂਪੀ ਦੇ ਮਿਰਜ਼ਾਪੁਰ ਦੇ ਥਾਣਾ ਅਹਿਰੌਰਾ ਤਹਿਤ ਸਦਭਾਵਨਾ ਸ਼ਿਕਸ਼ਨ ਸੰਸਥਾਨ ਜੂਨੀਅਰ ਹਾਈ ਸਕੂੁਲ ਵਿੱਚ ਵਾਪਰੀ ਜਿੱਥੇ ਅਧਿਆਪਕ ਨੂੰ ਜਦ ਪਤਾ ਲੱਗਿਆ ਕਿ ਬੱਚੇ ਨੇ ਗੋਲ ਗੱਪੇ ਖਾਧੇ ਹਨ ਤਾਂ ਅਧਿਆਪਕ ਨੇ ਬੱਚੇ ਨੂੰ ਪੁੱਠਾ ਲਟਕਾ ਦਿੱਤਾ। ਇਸ ਦਿਲ ਦਿਹਲਾ ਦੇਣ ਵਾਲੇ ਦਿ੍ਰਸ਼ ਨੂੰ ਕਲਾਸ ਦੇ ਹੋਰ ਬੱਚੇ ਵੀ ਡਰ ਅਤੇ ਹੈਰਾਨੀ ਨਾਲ ਦੇਖਦੇ ਰਹੇ। ਘਟਨਾ ਦੀ ਵੀਡੀਓ ਕਿਸੇ ਤਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਸਕੂਲ ਦੇ ਅਧਿਆਪਕ ਮਨੋਜ ਵਿਸ਼ਵਕਰਮਾ ਵਿਰੁੱਧ ਪੁਲਿਸ ਥਾਣਾ ਅਹਿਰੌਰਾ ਵਿੱਚ ਕੇਸ ਦਰਜ ਕਰਕੇ ਗਿ੍ਫਤਾਰ ਕਰ ਲਿਆ ਹੈ।