ਬਰਨਾਲਾ, 02 ਨਵੰਬਰ (ਨਿਰਮਲ ਸਿੰਘ ਪੰਡੋਰੀ) : ਫਾਈਬ੍ਰੋਸ ਇਲੈਕਟਿ੍ਰਕ ਕੰਪਨੀ ਮੁੰਬਈ ਅਤੇ ਦਿੱਲੀ ਇਲੈਕਟਿ੍ਕ ਸਟੋਰ ਬਰਨਾਲਾ ਦੇ ਸਹਿਯੋਗ ਨਾਲ ਰੇਡੀਐਂਟ ਹੋਟਲ ਬਰਨਾਲਾ ਵਿੱਚ ਇਲੈਕਟ੍ਰੀਸ਼ੀਅਨ ਦੀ ਮੀਟਿੰਗ ਹੋਈ ਜਿਸ ਵਿੱਚ 100 ਦੇ ਕਰੀਬ ਬਿਜਲੀ ਮਕੈਨਿਕਾਂ ਨੇ ਭਾਗ ਲਿਆ । ਇਸ ਮੀਟਿੰਗ ਵਿੱਚ ਫਾਈਬ੍ਰੋਸ ਕੰਪਨੀ ਦੇ ਜਰਮਨ ਦੀ ਸਭ ਤੋਂ ਨਵੀਂ ਤਕਨੀਕ ਤੇ ਉੱਚਤਮ ਕਵਾਲਿਟੀ ਦੁਆਰਾ ਬਣੇ ਸਮਾਨ ਸੰਬੰਧੀ ਚਰਚਾ ਹੋਈ । ਮੀਟਿੰਗ ਵਿੱਚ ਸ਼੍ਰੀ ਸੁਸ਼ੀਲ ਗੋਇਲ , ਐੱਮਡੀ ਦਿੱਲੀ ਇਲੈਕਟਿ੍ਕ ਸਟੋਰ ਬਰਨਾਲਾ ਨੇ ਬੋਲਦਿਆਂ ਦੱਸਿਆ ਕਿ ਲੋਕਾਂ ਨੂੰ ਫਾਈਬ੍ਰੋਸ ਕੰਪਨੀ ’ਤੇ ਪੂਰਾ ਭਰੋਸਾ ਹੈ ਕਿਉਂਕਿ ਇਹ ਕੰਪਨੀ 1968 ਤੋਂ ਮਾਰਕੀਟ ਵਿੱਚ ਆਪਣਾ ਬਿਜ਼ਨੈਸ ਕਰ ਰਹੀ ਹੈ। ਉਨਾਂ ਕਿਹਾ ਕਿ ਕੰਪਨੀ ਸ਼ੁਰੂ ਤੋਂ ਹੀ ਗ੍ਰਾਹਕ ਦੇ ਭਰੋਸੇ ਉੱਪਰ ਖ਼ਰਾ ਉੱਤਰੀ ਹੈ। ਮੀਟਿੰਗ ਦੇ ਅਖੀਰ ਵਿੱਚ ਸ਼੍ਰੀ ਸੁਸ਼ੀਲ ਗੋਇਲ ਅਤੇ ਸ਼੍ਰੀ ਇਸ਼ਾਨ ਗੋਇਲ ਨੇ ਕੰਪਨੀ ਦੇ ਸਟਾਫ ਅਤੇ ਆਏ ਹੋਏ ਸਾਰੇ ਹੀ ਮਕੈਨਿਕਾਂ ਦਾ ਸਨਮਾਨ ਕਰਦੇ ਹੋਏ ਧੰਨਵਾਦ ਵੀ ਕੀਤਾ।