ਬਰਨਾਲਾ, 02 ਨਵੰਬਰ (ਨਿਰਮਲ ਸਿੰਘ ਪੰਡੋਰੀ) : ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨ ਦੀ ਘਾਟ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਦੀ ਅਗਵਾਈ ਵਿੱਚ ਖੂਨਦਾਨ ਕੈਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯਾਦਵਿੰਦਰ ਸਿੰਘ ਬਿੱਟੂੁ ਦੀਵਾਨਾ ਸ਼ਹਿਰੀ ਪ੍ਰਧਾਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਅਤੇ ਡੇਂਗੂ ਦੀ ਬਿਮਾਰੀ ਕਾਰਨ ਲੋੜਵੰਦ ਮਰੀਜ਼ਾਂ ਲਈ ਇਹ ਖੂਨਦਾਨ ਕੈਪ ਲਗਾਇਆ ਗਿਆ। ਉਨਾਂ ਕਿਹਾ ਕਿ ਅਕਸਰ ਬਲੱਡ ਬੈਂਕ ਵਿੱਚ ਖੂਨ ਦੀ ਘਾਟ ਰਹਿੰਦੀ ਹੈ ਜਿਸ ਕਰਕੇ ਅਕਾਲੀ ਦਲ ਦੇ ਸਥਾਨਕ ਸੀਨੀਅਰ ਆਗੂਆਂ ਨੇ ਇਸ ਕੈਂਪ ਵਿੱਚ ਖੂਨਦਾਨ ਕੀਤਾ। ਅਕਾਲੀ ਦਲ ਦੇ ਇਸ ਸਮਾਜ ਸੇਵੀ ਕਾਰਜ ਦੀ ਵਿਸ਼ੇਸ਼ਤਾ ਰਹੀ ਕਿ ਇਸ ਖੂਨਦਾਨ ਕੈਪ ਵਿੱਚ ਇਸਤਰੀ ਵਿੰਗ ਦੀ ਜ਼ਿਲਾ ਪ੍ਰਧਾਨ ਜਸਵੀਰ ਕੌਰ ਭੋਤਨਾ ਸਮੇਤ ਹੋਰ ਮਹਿਲਾ ਆਗੂਆਂ ਨੇ ਵੀ ਖੂਨਦਾਨ ਕੀਤਾ। ਅਕਾਲੀ ਦਲ ਵੱਲੋਂ ਲਗਾਏ ਇਸ ਕੈਪ ਵਿੱਚ 50 ਤੋਂ ਜ਼ਿਆਦਾ ਯੂਨਿਟ ਖੂਨ ਇਕੱਤਰ ਹੋਇਆ। ਇਸ ਮੌਕੇ ਯੂਥ ਅਕਾਲੀ ਦਲ ਦਿਹਾਤੀ ਪ੍ਰਧਾਨ ਲਾਡੀ ਜਲੂਰ, ਨੀਰਜ ਗਰਗ, ਸੰਦੀਪ ਸ਼ਰਮਾ, ਟਿੰਕੂ ਬਰਨਾਲਾ, ਜਸਵੀਰ ਸਿੰਘ ਗੱਖੀ, ਦੀਪਾ ਰਾਣੀ, ਰਸਵਿੰਦਰ ਕੌਰ, ਜੱਸਾ ਸਿੱਧੂ , ਦਰਸ਼ਨ ਸਿੰਘ ਧਨੌਲਾ ਅਤੇ ਐਸਓਆਈ ਦੇ ਸ਼ਹਿਰੀ ਪ੍ਰਧਾਨ ਅਮਨਾ ਧਾਲੀਵਾਲ ਵੀ ਹਾਜਰ ਸਨ।
