ਚੰਡੀਗੜ, 03 ਨਵੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਨੇ ਵਿਆਹ ਤੋਂ ਬਾਅਦ ਵੱਡਾ ਫ਼ੈਸਲਾ ਲੈਂਦੇ ਹੋਏ ਆਪਣੇ ਨਾਮ ਵਿੱਚ ਤਬਦੀਲੀ ਕੀਤੀ ਹੈ। ਗੀਤ ਗਰੇਵਾਲ ਨੇ ਸ਼ੋਸਲ ਮੀਡੀਆ ’ਤੇ ਆਪਣੇ ਇੰਸਟਾਗ੍ਰਾਮ ਅਕਾਉਂਟ ਅਤੇ ਟਵਿੱਟਰ ਅਕਾਉਂਟ ’ਤੇ ਆਪਣੇ ਨਾਮ ਗੀਤ ਗਰੇਵਾਲ ਦੇ ਪਿੱਛੇ ਆਪਣੇ ਪਤੀ ਦਾ ਸਰਨੇਮ ਵਰਮਾ ਜੋੜ ਲਿਆ ਹੈ। ਗੀਤ ਗਰੇਵਾਲ, ਪਰਮੀਸ਼ ਵਰਮਾ ਦੀ ਕੈਨੇਡੀਅਨ ਦੋਸਤ ਸੀ, ਦੋਵਾਂ ਨੇ ਕੁਝ ਦਿਨ ਪਹਿਲਾਂ ਵਿਆਹ ਬੰਧਨ ਵਿੱਚ ਬੱਝ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੋਸਲ ਮੀਡੀਆ ’ਤੇ ਅੱਪਲੋਡ ਕੀਤੀਆਂ ਹਨ ਜਿਨਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।