ਚੰਡੀਗੜ, 03 ਨਵੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਸਿੱਖਿਆ ਬੋਰਡ ਨੇ ਸੈਸ਼ਨ 2021-22 ਲਈ 5ਵੀਂ,8ਵੀਂ ਅਤੇ 9 ਤੋਂ ਬਾਰਵੀ ਕਲਾਸ ਲਈ ਸਕੂਲਾਂ ਵੱਲੋਂ ਆਨਲਾਈਨ ਭਰੇ ਗਏ ਫਾਰਮਾਂ ਵਿਚਲੀਆਂ ਗਲਤੀਆਂ ਦੀ ਸੋਧ ਕਰਨ ਦਾ ਮੌਕਾ ਦਿੱਤਾ ਹੈ। ਪੰਜਾਬ ਰਾਜ ਨਾਲ ਸੰਬੰਧਿਤ ਸਕੂਲ ਮੁਖੀਆਂ ਨੂੰ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਸਕੂਲਾਂ ਵੱਲੋਂ ਆਨਲਾਈਨ ਐਟਰੀਆਂ ਕਰਦੇ ਸਮੇਂ ਐਫ-1 ਦੀ ਜਗਾ ਐਫ-2 , ਏ-1 ਦੀ ਥਾਂ ਏ-2, ਐਨ-3 ਦੀ ਥਾਂ ਐਨ-1 ਵਰਗੀਆਂ ਗਲਤ ਐਟਰੀਆਂ ਕੀਤੀਆਂ ਗਈਆਂ ਹਨ, ਜਿਨਾਂ ਦੀ ਸੋਧ 30 ਨਵੰਬਰ 2021 ਤੱਕ ਕੀਤੀ ਜਾ ਸਕਦੀ ਹੈ।