ਚੰਡੀਗੜ੍ਹ–ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੰਬਰ 2021 ਵਿੱਚ ਹੋ ਰਹੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੀ ਡੇਟਸ਼ੀਟ ਵਿਚ ਤਬਦੀਲੀ ਕੀਤੀ ਹੈ। ਕੰਟਰੋਲਰ ਪ੍ਰੀਖਿਆਵਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਨੈਸ਼ਨਲ ਅਚੀਵਮੈਂਟ ਸਰਵੇ ਦੀ ਭਾਰਤ ਪੱਧਰ ਦੀ ਹੋ ਰਹੀ ਪ੍ਰੀਖਿਆ ਕਾਰਨ ਦਸਵੀਂ ਸ਼੍ਰੇਣੀ ਦੀ 12 ਨਵੰਬਰ ਨੂੰ ਹੋਣ ਵਾਲੀ ਵਿਗਿਆਨ ਦੀ ਪ੍ਰੀਖਿਆ ਹੁਣ 23 ਨਵੰਬਰ ਨੂੰ ਹੋਵੇਗੀ ਅਤੇ ਬਾਰ੍ਹਵੀਂ ਸ਼੍ਰੇਣੀ ਦੀ 12 ਨਵੰਬਰ ਨੂੰ ਹੋਣ ਵਾਲੀ ਹਿਸਟਰੀ, ਕੈਮਿਸਟਰੀ, ਬਿਜ਼ਨਿਸ ਇਕਨੌਮਿਕਸ ਐਂਡ ਕੁਐਂਟੀਟੇਟਿਵ, ਬਿਜ਼ਨਸ ਮੈਥਡਸ ਦੀ ਪ੍ਰੀਖਿਆ ਹੁਣ 26 ਨਵੰਬਰ ਨੂੰ ਹੋਵੇਗੀ। ਬਾਕੀ ਪ੍ਰੀਖਿਆ ਪਹਿਲਾਂ ਜਾਰੀ ਕੀਤੀ ਡੇਟਸ਼ੀਟ ਅਨੁਸਾਰ ਹੀ ਹੋਵੇਗੀ। ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।