-ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ
ਬਰਨਾਲਾ, 06 ਨਵੰਬਰ (ਨਿਰਮਲ ਸਿੰਘ ਪੰਡੋਰੀ) : ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੂੰਮ ਵਿਖੇ ਸਕਾਊਟ ਯੂਨਿਟ ਦੇ ਬੱਚਿਆਂ ਨੇ ਦੀਵਾਲੀ ਤੋਂ ਪਹਿਲਾਂ ਗਰੀਨ ਦੀਵਾਲੀ ਮਨਾਉਣ ਸੰਬੰਧੀ ਪਿੰਡ ਚੱਕ ਭਾਈਕਾ, ਗਾਗੇਵਾਲ ਅਤੇ ਸੱਦੋਵਾਲ ਵਿੱਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੰਦੇ ਹੋਏ ਸਾਈਕਲ ਰੈਲੀ ਕੱਢੀ । ਪਿ੍ਰੰਸੀਪਲ ਹਰੀਸ਼ ਬਾਂਸਲ ਗਰੁੱਪ ਲੀਡਰ ਦੀ ਦੇਖ-ਰੇਖ ਅਤੇ ਯੂਨਿਟ ਲੀਡਰ ਬਲਜਿੰਦਰ ਪ੍ਰਭੂ ਦੀ ਅਗਵਾਈ ਵਿੱਚ ਇਸ ਸਾਈਕਲ ਰੈਲੀ ਵਿੱਚ 26 ਸਕਾਊਟ ਬੱਚਿਆਂ ਨੇ ਭਾਗ ਲਿਆ। ਬੱਚਿਆਂ ਨੇ ਗਰੀਨ ਦੀਵਾਲੀ ਦਾ ਪੈਗਾਮ ਦਿੰਦੇ ਹੋਏ ਆਪਣੇ ਅਧਿਆਪਕਾਂ ਅਤੇ ਮਿੱਡ-ਡੇ ਮੀਲ ਵਰਕਰਾਂ ਨੂੰ ਪੌਦਿਆਂ ਦੇ ਤੋਹਫੇ ਵੀ ਵੰਡੇ ਅਤੇ ਸਕੂਲ ਵਿੱਚ ਵੀ ਪੌਦੇ ਲਗਾਏ। ਇਸ ਮੌਕੇ ਬਬਲਜੀਤ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ, ਰਮਨਦੀਪ ਕੌਰ, ਸੰਦੀਪ ਕੁਮਾਰ, ਕਰਮਜੀਤ ਸਿੰਘ, ਫਰਾਂਸਿਸ, ਤਰਨਜੀਤ ਕੌਰ, ਸੰਦੀਪ ਕੌਰ, ਪਰਦੀਪ ਕੌਰ, ਮਨਿੰਦਰ ਕੌਰ ਆਦਿ ਵੀ ਹਾਜ਼ਰ ਸਨ।