ਬਰਨਾਲਾ, 06 ਨਵੰਬਰ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜੇਲ੍ਹ ਵਿੱਚ ਨਜ਼ਰਬੰਦ ਇੱਕ ਕੈਦੀ ਦੀ ਪਿੱਠ ਉੱਪਰ ‘ਅੱਤਵਾਦੀ’ ਸ਼ਬਦ ਲਿਖੇ ਜਾਣ ਦੇ ਦੋਸ਼ਾਂ ਦੀ ਜਾਂਚ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਪੜਤਾਲੀਆ ਕਾਰਵਾਈ ਨੂੰ ਰੱਦ ਕਰਦੇ ਹੋਏ ਪੰਜਾਬੀ ਕਿਰਤੀ ਮਜ਼ਦੂਰ ਯੂਨੀਅਨ (ਪੰਜਾਬ) ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਨੇ ਕਿਹਾ ਕਿ ਜਦੋਂ ਤੱਕ ਜੇਲ੍ਹ ਸੁਪਰਡੈਂਟ ਅਤੇ ਕੈਦੀ ਉੱਪਰ ਤਸ਼ੱਦਦ ਕਰਨ ਵਾਲੇ ਮੁਲਾਜ਼ਮ ਬਰਨਾਲਾ ਜੇਲ੍ਹ ਵਿੱਚ ਨਿਯੁਕਤ ਰਹਿਣਗੇ ਉਦੋ ਤੱਕ ਨਿਰਪੱਖ ਜਾਂਚ ਦੀ ਆਸ ਨਹੀਂ ਰੱਖੀ ਜਾ ਸਕਦੀ। ਰੈਸਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਨਾਂ ਦੱਸਿਆ ਕਿ ਕੈਦੀ ਨੂੰ ਇਨਸਾਫ ਦਿਵਾਉਣ ਲਈ 8 ਨਵੰਬਰ ਸੋਮਵਾਰ ਇਨਸਾਫਪਸੰਦ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬਰਨਾਲਾ ਜੇਲ੍ਹ ਅੱਗੇ ਧਰਨਾ ਦਿੱਤਾ ਜਾਵੇਗਾ, ਜੇਕਰ ਫੇਰ ਵੀ ਸਰਕਾਰ ਨੇ ਗੱਲ ਨਾਲ ਸੁਣੀ ਤਾਂ ਵੱਡਾ ਸੰਘਰਸ਼ ਵੀ ਸ਼ੁਰੂ ਕਰ ਦਿੱਤਾ ਜਾਵੇਗਾ।