ਚੰਡੀਗੜ: ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਪਾਕਿਸਤਾਨੀ ਿਕਟ ਬੋਰਡ ਦੇ ਇੱਕ ਉਚ ਅਧਿਕਾਰੀ ਆਸਰ ਮਲਿਕ ਨਾਲ ਨਿਕਾਹ ਰਚਾ ਲਿਆ ਹੈ। ਇਸ ਦੀ ਜਾਣਕਾਰੀ ਮਲਾਲਾ ਨੇ ਟਵਿੱਟਰ ’ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਦਿੱਤੀ । ਮਲਾਲਾ ਅਤੇ ਆਸਰ ਪਿਛਲੇ ਦੋ ਸਾਲ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਮਲਾਲਾ ਤੇ ਆਸਰ ਦਾ ਵਿਆਹ ਬਰਮਿੰਘਮ ’ਚ ਹੋਇਆ, ਜਿੱਥੇ ਪਰਿਵਾਰਕ ਮੈਂਬਰਾਂ ਨੇ ਹੀ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਲੜਕੀਆਂ ਦੀ ਸਿੱਖਿਆ ਦੀ ਹਮਾਇਤ ਕਰਨ ਵਾਲੀ ਅਤੇ ਆਪਣੀਆਂ ਤਹਿਰੀਰਾਂ ਕਾਰਨ ਦੁਨੀਆਂ ਦਾ ਧਿਆਨ ਖਿੱਚਣ ਵਾਲੀ 24 ਸਾਲਾਂ ਮਲਾਲਾ ਯੂਸਫਜ਼ਈ ਵਿਸ਼ਵ ਦੀ ਚਰਚਿਤ ਨਾਰੀ ਹੈ ਜਿਸ ਨੂੰ ਰੂੜੀਵਾਦੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਜਾਨਲੇਵਾ ਹਮਲੇ ਦਾ ਸਾਹਮਣਾ ਵੀ ਕਰਨਾ ਪਿਆ ਸੀ।