ਚੰਡੀਗੜ : ਕੇਂਦਰ ਸਰਕਾਰ ਨੇ ਕੋਵਿਡ-19 ਦੌਰਾਨ ਬੰਦ ਕੀਤੀ ਐਮਪੀ ਲੈਂਡ ਸਕੀਮ ਬਹਾਲ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕੋਵਿਡ-19 ਕਾਰਨ ਸਰਕਾਰ ਨੇ ਐਮਪੀਜ਼ ਨੂੰ ਵਿਕਾਸ ਕਾਰਜਾਂ ਲਈ ਦਿੱਤੀਆਂ ਜਾਣ ਵਾਲੀਆਂ ਗਰਾਂਟਾਂ ਰੋਕ ਦਿੱਤੀਆਂ ਸਨ। ਇਹ ਸਕੀਮ ਸ਼ੁਰੂ ਕਰਨ ਤੋਂ ਬਾਅਦ ਸਾਲ 2021-22 ਵਿੱਤੀ ਵਰੇ ਦੇ ਰਹਿੰਦੇ ਸਮੇਂ ਲਈ ਪ੍ਰਤੀ ਐਮਪੀ 2 ਕਰੋੜ ਰੁਪਏ ਦਿੱਤੇ ਜਾਣਗੇ ਜਦਕਿ ਸਾਲ 2022-23 ਤੋਂ 2025-26 ਤੱਕ ਪ੍ਰਤੀ ਐਮਪੀ 5 ਕਰੋੜ ਰੁਪਏ 2 ਕਿਸ਼ਤਾਂ ਵਿੱਚ ਦਿੱਤੇ ਜਾਣਗੇ। ਇਹ ਸਕੀਮ ਰੋਕੇ ਜਾਣ ਤੋਂ ਬਾਅਦ ਵਿਕਾਸ ਕਾਰਜ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸਨ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਐਮਪੀ ਲੈਂਡ ਸਕੀਮ ਨੂੰ ਬਹਾਲ ਕਰਨ ਸੰਬੰਧੀ ਕਈ ਵਾਰ ਮੰਗ ਕੀਤੀ ਸੀ।