ਚੰਡੀਗੜ : ਪੰਜਾਬ ਸਰਕਾਰ ਨੇ ਪੋਸਟ ਮੈਟਿ੍ਕ ਐਸਸੀ ਵਜੀਫ਼ਾ ਸਕੀਮ ਤਹਿਤ ਘਪਲਾ ਕਰਨ ਵਾਲੇ ਕਾਲਜਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਬੀਤੇ ਦਿਨੀਂ ਮੰਤਰੀ ਮੰਡਲ ਵੱਲੋਂ ਕੀਤੇ ਫ਼ੈਸਲੇ ਅਨੁਸਾਰ ਵਜੀਫ਼ਾ ਸਕੀਮ ’ਚ ਧੋਖਾਧੜੀ ਕਰਨ ਵਾਲੀਆਂ ਵਿੱਦਿਅਕ ਸੰਸਥਾਵਾਂ ਖ਼ਿਲਾਫ਼ ਕੇਸ ਦਰਜ ਕਰਵਾਏ ਜਾਣਗੇ ਅਤੇ ਬਲੈਕ ਲਿਸਟ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਐਸਸੀ ਵਿਦਿਆਰਥੀਆਂ ਦੀ ਫੀਸ ਦੀ ਹੱਦ ਜਨਰਲ ਵਿਦਿਆਰਥੀਆਂ ਦੇ ਬਰਾਬਰ ਹੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਐਸਸੀ ਵਿਦਿਆਰਥੀਆਂ ਨੂੰ ਫੀਸ ਬਿਲਕੁਲ ਨਹੀਂ ਭਰਨੀ ਪਵੇਗੀ ਜਦ ਕਿ ਪਹਿਲਾਂ ਕੁਝ ਰਾਸ਼ੀ ਭਰਨੀ ਪੈਂਦੀ ਸੀ। ਪੰਜਾਬ ਸਰਕਾਰ ਨੇ ਉਕਤ ਸਕੀਮ ਤਹਿਤ ਆਪਣੇ ਹਿੱਸੇ ਦੀ 433.96 ਰਕਮ ਦੇਣ ਦਾ ਫ਼ੈਸਲਾ ਕੀਤਾ ਹੈ। ਜਦਕਿ ਉਕਤ ਸਕੀਮ ਤਹਿਤ ਕੇਂਦਰ ਸਰਕਾਰ ਨੇ ਆਪਣੀ ਹਿੱਸੇਦਾਰੀ ਦੀ 60 ਫੀਸਦੀ ਰਕਮ ਸਾਲ 2016 ਤੋਂ ਬੰਦ ਕੀਤੀ ਹੋਈ ਹੈ। ਫਿਲਹਾਲ ! ਸਰਕਾਰ ਨੇ ਐਲਾਨ ਤਾ ਕਰ ਦਿੱਤਾ ਹੈ ਫਿਰ ਵੀ ਊਠ ਦਾ ਬੁੱਲ ਡਿੱਗੇ ਤੋਂ ਹੀ ਜਾਣੀਏ।