ਬਰਨਾਲਾ, 16 ਨਵੰਬਰ (ਨਿਰਮਲ ਸਿੰਘ ਪੰਡੋਰੀ ) ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ, ਯੂ.ਪੀ.ਦੀ ਸਾਬਕਾ ਮੁੱਖ ਮੰਤਰੀ, ਆਇਰਨ ਲੇਡੀ ਭੈਣ ਮਾਇਆਵਤੀ ਦੀ ਮਾਤਾ ਰਾਮਰਤੀ(92) ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ।ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਭੈਣ ਮਾਇਆਵਤੀ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਮਾਜ ਦੀਆਂ ਲੋੜਾਂ,ਮੁਸ਼ਕਿਲਾਂ ਅਤੇ ਨੌਜਵਾਨ ਪੀੜੀ ਦੇ ਭਵਿੱਖ ਪ੍ਰਤੀ ਚਿੰਤਤਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ(ਕੇ.ਵਾਈ.ਓ.ਆਈ.)ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੋਟ ਨੇ ਯੂ.ਪੀ.ਦੀ ਸਾਬਕਾ ਮੁੱਖ ਮੰਤਰੀ ਭੈਣ ਮਾਇਆਵਤੀ ਦੀ ਮਾਤਾ ਸ੍ਰੀਮਤੀ ਰਾਮਰਤੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭੈਣ ਮਾਇਆਵਤੀ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਮਹਾਨ ਔਰਤ ਰਾਮਰਤੀ ਨੇ ਇੱਕ ਸ਼ੇਰ ਦਿਲ ਲੜਕੀ ਮਾਇਆਵਤੀ ਨੂੰ ਜਨਮ ਦਿੱਤਾ, ਜਿਸ ਨੇ ਯੂ.ਪੀ.‘ਚ ਮੁੱਖ ਮੰਤਰੀ ਹੁੰਦੇ ਸਮੇਂ ਦਿ੍ਰੜ ਇਰਾਦੇ ਅਤੇ ਤਕੜੇ ਮਨੋਬਲ ਸਦਕਾ ਯੂ.ਪੀ.(ਉੱਤਰ ਪ੍ਰਦੇਸ਼) ਅੰਦਰ ਗੁੰਡਾ ਅਨਸਰਾਂ ਨੂੰ ਅਜਿਹੀ ਕਰੜੀ ਨੱਥ ਪਾਈ, ਜਿਸ ਨਾਲ ਆਮ ਲੋਕਾਂ ਅਤੇ ਵਪਾਰੀ ਵਰਗ ਨੂੰ ਬਹੁਤ ਜ਼ਿਆਦਾ ਸੁੱਖ ਦਾ ਸਾਹ ਆਇਆ।ਨਿਰਮਲ ਦੋਸਤ ਨੇ ਕਿਹਾ ਕਿ ਸਮਾਜ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਅਤੇ ਉਨਾਂ ਦਾ ਹਰ ਸਮੇਂ ਹਰ ਪੱਖ ਤੋਂ ਸਾਥ ਦੇਣਾ ਹੀ ਸਵ: ਮਾਤਾ ਰਾਮਰਤੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।