ਚੰਡੀਗੜ : ਮਨੀਲਾਂਡਰਿੰਗ ਸੰਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਾਰਟੀ ’ਤੇ ਗੰਭੀਰ ਦੋਸ਼ ਲਾਉਦੇ ਹੋਏ ਕਿਹਾ ਕਿ ‘ਮੇਰੀ ਹੀ ਪਾਰਟੀ ਨੇ ਮੇਰੇ ਨਾਲ ਧੋਖਾ ਕੀਤਾ ਹੈ ਅਤੇ ਪਾਰਟੀ ਦੇ ਕੁਝ ਆਗੂ ਮੇਰੇ ਖ਼ਿਲਾਫ਼ ਸਾਜਿਸ਼ਾਂ ਰਚ ਰਹੇ ਹਨ’। ਖਹਿਰਾ ਨੇ ਕਿਹਾ ਕਿ ਮੈਨੂੰ ਸਿਆਸੀ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਜਿਸ ਦਾ ਆਉਣ ਵਾਲੇ ਸਮੇਂ ’ਚ ਖੁਲਾਸਾ ਕਰਾਂਗਾ। ਜਿਕਰਯੋਗ ਹੈ ਕਿ ਈਡੀ ਨੇ ਖਹਿਰਾ ’ਤੇ ਇੱਕ ਲੱਖ ਤੋਂ ਜ਼ਿਆਦਾ ਅਮਰੀਕੀ ਡਾਲਰ ਲਿਆਉਣ ਦਾ ਦੋਸ਼ ਲਗਾਇਆ ਹੈ। ਖਹਿਰਾ ਨੇ ਖ਼ੁਦ ਵੀ ਮੰਨਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਅਮਰੀਕਾ ਫੰਡ ਇਕੱਠਾ ਕਰਨ ਗਏ ਸਨ ਅਤੇ ਸਾਰਾ ਫੰਡ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਸੀ।