ਬਰਨਾਲਾ, 24 ਨਵੰਬਰ (ਨਿਰਮਲ ਸਿੰਘ ਪੰਡੋਰੀ) : ਇੰਡੀਅਨ ਰੈੱਡ ਕ੍ਰਾਸ ਸੁਸਾਇਟੀ ਜ਼ਿਲ੍ਹਾ ਬ੍ਰਾਂਚ ਬਰਨਾਲਾ ਦੇ ਹਾਸਪਿਟਲ ਵੈਲਫੇਅਰ ਸੈਕਸ਼ਨ ਦੀ ਮੀਟਿੰਗ ਚੇਅਰਪਰਸਨ ਸ੍ਰੀਮਤੀ ਜਯੋਤੀ ਸਿੰਘ ਰਾਜ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ ਹੋਈ, ਜਿਸ ਵਿਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਸਮੂਹ ਮੈਂਬਰਾਂ ਦੇ ਸੁਝਾਅ ਲਏ ਗਏ। ਇਸ ਮੌਕੇ ਹਾਸਪਿਟਲ ਵੈਲਫੇਅਰ ਸੈਕਸ਼ਨ ਦੇ ਚੇਅਰਪਰਸਨ ਸ੍ਰੀਮਤੀ ਜਯੋਤੀ ਸਿੰਘ ਰਾਜ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਉਨਾਂ ਆਖਿਆ ਕਿ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਕੋਈ ਪ੍ਰੇਸ਼ਾਨੀ ਆ ਰਹੀ ਹੈ ਤਾਂ ਮੈਂਬਰਾਂ ਵੱੱਲੋਂ ਧਿਆਨ ਵਿਚ ਲਿਆਂਦੀ ਜਾਵੇ ਤਾਂ ਜੋ ਕਿਸੇ ਵੀ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾ ਸਕੇ। ਇਸ ਮੌਕੇ ਉਨਾਂ ਬਰਨਾਲਾ ਵਿਚ ਚੱਲ ਰਹੇ ਜਨ ਔਸ਼ਧੀ ਕੇਂਦਰਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਜਨ ਔਸ਼ਧੀ ਕੇਂਦਰਾਂ ’ਚੋਂ ਹੀ ਦਵਾਈਆਂ ਖਰੀਦਣ। ਇਸ ਮੌਕੇ ਮੈਂਬਰਾਂ ਨੇ ਸਿਵਲ ਹਸਪਤਾਲ ਅਤੇ ਨਵੇਂ ਜੱਚਾ ਬੱਚਾ ਹਸਪਤਾਲ ਵਿਚਾਲੇ ਸੜਕ ’ਤੇ ਟ੍ਰੈਫਿਕ ਦੀ ਸਮੱਸਿਆ ਬਾਰੇ ਚੇਅਰਪਰਸਨ ਨੂੰ ਜਾਣੂ ਕਰਵਾਇਆ, ਜਿਸ ’ਤੇ ਸ੍ਰੀਮਤੀ ਜਯੋਤੀ ਨੇ ਕਿਹਾ ਕਿ ਇਸ ਸਮੱਸਿਆ ਦੇ ਜਲਦ ਹੱਲ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਗੁਰਮਿੰਦਰ ਕੌਰ ਔਜਲਾ, ਡਾ. ਕੰਵਲਜੀਤ ਸਿੰਘ ਬਾਜਵਾ, ਕੁਲਦੀਪ ਸਿੰਘ ਮਾਨ, ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਸਰਵਣ ਸਿੰਘ, ਮੈਂਬਰ ਵਕੀਲ ਚੰਦ ਗੋਇਲ, ਸੁਖਮਹਿੰਦਰ ਸਿੰਘ ਸੰਧੂ, ਸੂੁਰਤ ਸਿੰਘ ਬਾਜਵਾ, ਰਾਕੇਸ਼ ਕੁਮਾਰ, ਰਾਜਿੰਦਰ ਕੁਮਾਰ ਤੇ ਹੋਰ ਪਤਵੰਤੇ ਹਾਜ਼ਰ ਸਨ।