ਚੰਡੀਗੜ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ’ਚ ਦਹਿਸ਼ਤ ਪੈਦਾ ਕੀਤੀ ਹੋਈ ਹੈ। ਪਿਛਲੇ ਦਿਨੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗਿ੍ਫਤਾਰ ਕਰਕੇ ਈਡੀ ਨੇ ਸੂਬੇ ’ਚ ਐਂਟਰੀ ਮਾਰੀ ਸੀ। ਜਿਸ ਤੋਂ ਬਾਅਦ ਸੂਬੇ ਦੀ ਰਾਜਨੀਤੀ ’ਚ ਕਾਫੀ ਹਲਚਲ ਪੈਦਾ ਹੋਈ । ਈਡੀ ਨੇ ਅਗਲਾ ਸ਼ਿਕਾਰ ਫਾਸਟਵੇਅ ਕੇਬਲ ਨੈਟਵਰਕ ਨੂੰ ਬਣਾਇਆ ਹੈ। ਫਾਸਟਵੇਅ ਦੇ ਲੁਧਿਆਣਾ ਸਥਿਤ ਦਫਤਰ ’ਤੇ ਈਡੀ ਦੀਆਂ ਟੀਮਾਂ ਨੇ ਵੀਰਵਾਰ ਸਵੇਰੇ ਰੇਡ ਕਰਕੇ ਸਰਚ ਅਭਿਆਨ ਸ਼ੁਰੂ ਕੀਤਾ। ਫਾਸਟਵੇਅ ਦੇ ਦਫਤਰ ਤੋਂ ਇਲਾਵਾ ਇਸੇ ਕੰਪਨੀ ਦੀ ਜੁਝਾਰ ਟਰਾਂਸਪੋਰਟ ਦਾ ਦਫਤਰ ਵੀ ਈਡੀ ਦੇ ਰਾਡਾਰ ’ਤੇ ਹੈ। ਵੇਖਣਯੋਗ ਹੋਵੇਗਾ ਕਿ ਫਾਸਟਵੇਅ ਨੈਟਵਰਕ ਦੀਆਂ ਕਿਹੜੀਆਂ ਪਰਤਾਂ ਖੁੱਲਦੀਆਂ ਹਨ ਅਤੇ ਕਿਹੋ ਜਿਹੇ ਰਾਜ਼ ਬਾਹਰ ਨਿੱਕਲਦੇ ਹਨ ਕਿਉਂਕਿ ਫਾਸਟਵੇਅ ਦਾ ਸੰਬੰਧ ਸੂਬੇ ਦੇ ਇੱਕ ਵੱਡੇ ਘਰਾਣੇ ਨਾਲ ਹੈ।