ਬਰਨਾਲਾ, 30 ਨਵੰਬਰ (ਨਿਰਮਲ ਸਿੰਘ ਪੰਡੋਰੀ) : ਆਮ ਆਦਮੀ ਪਾਰਟੀ ਵੱਲੋਂ ਸਥਾਨਕ ਰੈਸਟ ਹਾਊਸ ਵਿੱਖੇ ਇੱਕ ਜਨ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਰਵੀਂ ਗਿਣਤੀ ’ਚ ਪਾਰਟੀ ਵਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਦੱਸਿਆ ਕਿ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਕਾਇਆ ਕਲਪ ਕਰਨ ਲਈ ਦਿੱਤੀਆਂ ਜਾ ਰਹੀਆਂ ਗਰੰਟੀਆਂ ਹੋਰਨਾਂ ਰਵਾਇਤੀਆਂ ਪਾਰਟੀਆਂ ਵਾਂਗ ਸ਼ੋਸ਼ੇਬਾਜ਼ੀਆਂ ਨਹੀਂ ਹਨ, ਸਗੋਂ ਇਹ ਦਿੱਲੀ ਮਾਡਲ ਦਾ ਇੱਕ ਨਮੂਨਾ ਹੈ ਜਿਸ ਨੂੰ ਪੰਜਾਬ ’ਚ ਲਾਗੂ ਕਰਕੇ ਸੂਬੇ ਨੂੰ ਖ਼ੁਸ਼ਹਾਲੀ ਦੇ ਰਾਹ ’ਤੇ ਤੋਰਿਆ ਜਾਵੇਗਾ। ਜਨ ਸਭਾ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਲੰਟੀਅਰਾਂ ਨੂੰ ਪਾਰਟੀਆਂ ਦੀਆਂ ਯੋਜਨਾਵਾਂ ਬਾਰੇ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਸੰਬੰਧੀ ਵਿਸਥਾਰਤ ਜਾਣਕਾਰੀ ਦੇਣ ਲਈ ਇਨਾਂ ਜਨ ਸਭਾਵਾਂ ਦਾ ਅਯੋਜਨ ਕੀਤਾ ਜਾ ਰਿਹਾ ਹੈ। ਉਨਾਂ ਵਲੰਟੀਅਰਾਂ ਨੂੰ ਸੱਦਾ ਦਿੱਤਾ ਕਿ ਚੋਣਾਂ ਦੇ ਮੱਦੇ ਨਜ਼ਰ ਘਰ-ਘਰ ਤੱਕ ਪਾਰਟੀ ਨੀਤੀਆਂ ਦਾ ਪ੍ਰਚਾਰ ਕਰਨ ਲਈ ਜਥੇਬੰਧਕ ਤੌਰ ’ਤੇ ਕੰਮ ਕੀਤਾ ਜਾਵੇ। ਇਸ ਮੌਕੇ ਹਲਕਾ ਭਦੌੜ ਦੇ ਇੰਚਾਰਜ ਲਾਭ ਸਿੰਘ ਉੱਗੋਕੇ, ਐਮਸੀ ਰੁਪਿੰਦਰ ਸਿੰਘ ਬੰਟੀ ਸ਼ੀਤਲ, ਐਮਸੀ ਮਲਕੀਤ ਸਿੰਘ, ਜਸਵੰਤ ਸਿੰਘ ਕਾਹਲੋ, ਨਿਰਮਲ ਸਿੰਘ ਜਾਗਲ, ਪਰਮਿੰਦਰ ਸਿੰਘ ਭੰਗੂ, ਨਰਿੰਦਰ ਕੱਟੂ, ਰਾਮਤੀਰਥ ਮੰਨਾ, ਪਰਮਪਾਲ ਸਿੰਘ ਸਮੇਤ ਭਰਵੀਂ ਗਿਣਤੀ ’ਚ ਵਲੰਟੀਅਰ ਸ਼ਾਮਲ ਸਨ।