-ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਬਰਨਾਲਾ,04 ਜੁਲਾਈ (ਨਿਰਮਲ ਸਿੰਘ ਪੰਡੋਰੀ ) :
ਹੰਡਿਆਇਆ ਦੇ ਸਮਸ਼ਾਨਘਾਟ ‘ਚੋਂ ਸ਼ੱਕੀ ਹਾਲਾਤਾਂ ’ਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਗਗਨਦੀਪ ਸਿੰਘ (30) ਪੁੱਤਰ ਮੇਜਰ ਸਿੰਘ ਵਾਲੀ ਪੱਖੋ ਕਲਾਂ ਵਜੋਂ ਹੋਈ ਹੈ। ਚੌਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਲਾਸ਼ ਦੇ ਕੋਲ ਇੱਕ ਬੁਲਟ ਮੋਟਰਸਾਈਕਲ, ਕੀਟਨਾਸ਼ਕ ਦਵਾਈ ਵਾਲਾ ਖਾਲੀ ਲੀਟਰ, ਪਾਣੀ ਵਾਲੀ ਬੋਤਲ, ਕੋਲਡਰਿੰਕ ਦੀ ਬੋਤਲ, ਈਅਰ ਫੋਨ ਵੀ ਮਿਲੇ ਹਨ। ਉਕਤ ਨੌਜਵਾਨ ਆਪਣੇ ਦੋ ਸਾਥੀਆਂ ਨਾਲ ਆਪਣੇ ਜੱਦੀ ਪਿੰਡ ਪੱਖੋ ਕਲਾਂ ਤੋਂ ਬਰਨਾਲਾ ਵੱਲ ਆਇਆ ਸੀ ਪਰ ਉਸ ਦੀ ਲਾਸ਼ ਸਮਸ਼ਾਨਘਾਟ ਹੰਡਿਆਇਆ ਚੋਂ ਮਿਲੀ । ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਦੋ ਨੌਜਵਾਨਾਂ ਰੂਪ ਸਿੰਘ ਤੇ ਗੁਰਸੇਵਕ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਚਰਚਾ ਹੈ ਕਿ ਇਹ ਮਾਮਲਾ ਕਤਲ ਜਾਂ ਨਸ਼ੇ ਦੀ ਓਵਰਡੋਜ਼ ਨਾਲ ਸੰਬੰਧਿਤ ਵੀ ਹੋ ਸਕਦਾ ਹੈ। ਹੰਡਿਆਇਆ ਪਿੰਡ ਦੇ ਲੋਕ ਪਿੰਡ ’ਚ ਸ਼ਰੇਆਮ ਨਸ਼ਾ ਵਿਕਣ ਦੀ ਗੱਲ ਕਹਿੰਦੇ ਹਨ। ਜੇਕਰ ਪਿੰਡ ਵਾਸੀ ਸੱਚ ਕਹਿੰਦੇ ਹਨ ਤਾਂ ਇਹ ਚਿੰਤਾ ਦੀ ਗੱਲ ਹੈ। ਹੰਡਿਆਇਆ ਵਿਖੇ ਹੀ ਸੀਆਈਏ ਸਟਾਫ਼ ਬਰਨਾਲਾ ਬਣਿਆ ਹੋਇਆ ਹੈ।