- ਸਰਗਰਮ ਨੌਜਵਾਨਾਂ ਨੂੰ ਦਿੱਤੀਆਂ ਵੱਡੀਆਂ ਜ਼ਿੰਮੇਵਾਰੀਆਂ
ਚੰਡੀਗੜ 18 ਜੂਨ (ਜੀ98ਬਿਊਰੋ ) :ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਬਿ੍ਰਗੇਡ ਨੂੰ ਚੁਸਤ-ਦਰੁਸਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਦਲ ਪ੍ਰਤੀ ਵਫ਼ਾਦਾਰੀਆਂ ਰੱਖਣ ਵਾਲੇ ਨੌਜਵਾਨਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਹਨ। ਸ਼ੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਯੂਥ ਵਿੰਗ ਦੇ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ । ਰੋਮਾਣਾ ਵੱਲੋ ਜਾਰੀ ਕੀਤੀ ਨਵੀ ਸੂਚੀ ਅਨੁਸਾਰ ਸੁਖਦੀਪ ਸਿੰਘ ਸੁਕਾਰ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਅਤੇ ਬੁਲਾਰਿਆਂ ਦੀ ਸੂਚੀ ਵਿੱਚ ਸਰਬਜੀਤ ਸਿੰਘ ਝਿੰਜਰ,ਸਤਿੰਦਰ ਸਿੰਘ ਗਿੱਲ,ਪ੍ਰਭਜੋਤ ਸਿੰਘ ਧਾਲੀਵਾਲ, ਅਮਿਤ ਰਾਠੀ ਨੂੰ ਸ਼ਾਮਲ ਕੀਤਾ ਗਿਆ ਹੈ। ਨਵੇਂ ਨਿਯੁਕਤ ਕੀਤੇ ਜ਼ਿਲਾ ਪ੍ਰਧਾਨਾਂ ਦੀ ਸੂਚੀ ਅਨੁਸਾਰ ਸੰਦੀਪ ਸਿੰਘ ਗਿੱਲ ਕਲਾਂ ਬਠਿੰਡਾ ਦਿਹਾਤੀ -1 ਅਤੇ ਗੁਰਲਾਭ ਸਿੰਘ ਢਿੱਲਵਾਂ ਬਠਿੰਡਾ ਦਿਹਾਤੀ -2 ਦੇ ਨਾਮ ਸ਼ਾਮਲ ਹਨ।
ਉਨਾਂ ਦੱਸਿਆ ਕਿ ਰਖਵਿੰਦਰ ਸਿੰਘ ਗਾਬੜੀਆ,ਦਵਿੰਦਰ ਸਿੰਘ ਸਿੱਧੂ ,ਹਰਿੰਦਰ ਸਿੰਘ ਹਿੰਦਾ,ਗਗਨਦੀਪ ਸਿੰਘ ਗਰੇਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ।
ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਕੁਲਦੀਪ ਸਿੰਘ ਲਹੌਰੀਆ,ਸੁਖਬੀਰ ਸਿੰਘ ਸੋਨੀ,ਹਰਜੀਤ ਸਿੰਘ ਗੋਲੂ,ਹਰੀ ਸਿੰਘ ਕਾਉਂਕੇ,ਚੰਦ ਸਿੰਘ ਡੱਲਾ,ਕੁਲਵੰਤ ਸਿੰਘ ਲਾਡੀ ਭੁੱਲਰ,ਪਰਮਜੀਤ ਸਿੰਘ ਮੁਠੱੜਾ,ਸੁਖਵੀਰ ਸਿੰਘ ਸਾਧਪੁਰ,ਵਿਕਰਮਜੀਤ ਸਿੰਘ ਚੌਹਾਨ, ਲਵ ਦ੍ਰਾਵਿੜ, ਪਰਦੀਪ ਕੁਮਾਰ ਦੀਪਾ, ਚੰਦਨ ਕਾਂਤ ਦੇ ਨਾਮ ਸ਼ਾਮਲ ਹਨ।
ਇਸ ਤੋਂ ਇਲਾਵਾ ਹਰਸਿਮਰਨਦੀਪ ਸਿੰਘ ਕੋਟ ਖਾਲਸਾ, ਕਰਨ ਵੜੈਚ,ਗੁਰਪ੍ਰੀਤ ਸਿੰਘ ਮਸੌਣ,ਸਤਬੀਰ ਸਿੰਘ ਢੀਂਡਸਾ,ਸੁਖਦੀਪ ਸਿੰਘ ਸੁੱਖਾ,ਦਵਿੰਦਰ ਸਿੰਘ,ਅਭੀ ਕਪੂਰਥਲਾ,ਜਗਮੋਹਨ ਸਿੰਘ ਜੈ ਸਿੰਘ ਵਾਲਾ,ਐਡਵੋਕੇਟ ਗੁਰਪਾਲ ਸਿੰਘ ਸੰਧੂ,ਜਗਬੀਰ ਸਿੰਘ ਬਿਸੰਬਰਪੁਰਾ,ਬੀ.ਐਸ ਭੰਗੂ ਮਾਹਲ,ਬਲਰਾਜ ਸਿੰਘ ਨੰਗਲੀ,ਰੁਪਿੰਦਰ ਸਿੰਘ ਸ਼ਾਹ ਨੰਗਲ਼ੀ,ਮਨਪ੍ਰੀਤ ਸਿੰਘ ਮਨੀ ਭੰਗੂ,ਗੁਰਦੀਪ ਸਿੰਘ ਮੇਹਲੀ,ਸੁਖਰਾਜ ਸਿੰਘ ਰਾਜੀ,ਜਗਮੀਤ ਸਿੰਘ ਬਰਾੜ ਪੋਖੜਾ,ਰਜਿੰਦਰ ਸਿੰਘ ਚੱਕ ਸੰਘਾ, ਸੰਨੀ ਭਾਟੀਆ ਬਲਾਚੋਰ ,ਕੁਲਵਿੰਦਰ ਸਿੰਘ ਕਿੰਦੀ ਢਿੱਲਵਾਂ,ਡੋਗਰ ਸਿੰਘ ਉਗੋਕੇ,ਕੁਲਦੀਪ ਸਿੰਘ ਰੇਦੁ,ਵਰਿੰਦਰ ਸਿੰਘ ਲਾਲਵਾ,ਸਿਮਰਨਜੀਤ ਹਨੀ,ਨਰੇਸ਼ ਤਾਰਾ ਗੜੀ,ਪਰਮਜੀਤ ਸਿੰਘ ਕਾਂਗੜ,ਕਰਨ ਕੌੜਾ ਦੇ ਨਾਮ ਸ਼ਾਮਲ ਹਨ।
ਉਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸੁਰਜੀਤ ਸਿੰਘ ਅਬੋਹਰ,ਰਣਜੀਤ ਸਿੰਘ ਜੋਗਾ,ਹਰਪ੍ਰੀਤ ਸਿੰਘ ਬੋਪਾਰਾਏ,ਗੁਰਵਿੰਦਰ ਸਿੰਘ ਬੰਬ,ਪਰਵਿੰਦਰ ਸਿੰਘ ਰਿਹਪਾ,ਵਰੁਣ ਕਾਂਸਲ,ਜਤਿੰਦਰਪਾਲ ਸਿੰਘ ਹੈਪੀ,ਲਖਵੀਰ ਸਿੰਘ,ਬਲਬੀਰ ਸਿੰਘ ਕਲਸੀ,ਸੁਮਿਤ ਬਸਰਾ ਲਾਡੀ,ਪਰਦੀਪ ਸਿੰਘ ਦੀਪਾ,ਜਗਸੀਰ ਸਿੰਘ ਪੰਨੂ ਦੇ ਨਾਮ ਸ਼ਾਮਲ ਹਨ। ਸਨਪ੍ਰੀਤ ਸਿੰਘ ਨਾਹਰਾ,ਗੁਰਜੀਤ ਸਿੰਘ,ਹਰਬੰਤ ਸਿੰਘ ਰਾਜੂ,ਹਰਵਿੰਦਰ ਸਿੰਘ ਜਿੰਮੀ ਮਹਲਾ,ਰਮਨਦੀਪ ਸਿੰਘ ਕਲੇਰ,ਸੁਖਪਾਲ ਸਿੰਘ ਸਮਰਾ ਪੱਖੋਕੇ ਕਲਾਂ,ਹਰਦੀਪ ਸਿੰਘ ਫਤਿਹਗੜ ਛੰਨਾ,ਜਤਿੰਦਰ ਸਿੰਘ,ਸਾਹਿਲ ਗੋਇਲ,ਸ.ਚਰਨਜੀਤ ਸਿੰਘ,ਗੋਲੂ ਸਿੰਘ ਬਰਾੜ ਨੂੰ ਯੂਥ ਵਿੰਗ ਦਾ ਸੁਯੰਕਤ ਸਕੱਤਰ ਬਣਾਇਆ ਗਿਆ ਹੈ।