*18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵਾਰੀ ਅਨੁਸਾਰ ਵੈਕਸੀਨ ਲਵਾਉਣ ਦੀ ਅਪੀਲ
ਬਰਨਾਲਾ, 21 ਜੂਨ (ਜੀ98 ਨਿਊਜ਼) : ਕੋਵਿਡ-19 ਵਿਰੁੱਧ ਜੰਗ ਜਿੱਤਣ ਅਤੇ ਕੋਰੋਨਾ ਵਾਇਰਸ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਾਅ ਲਈ ਹਦਾਇਤਾਂ ਅਨੁਸਾਰ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਨੇ ਕੀਤਾ।
ਡਾ.ਔਲਖ ਨੇ ਕਿਹਾ ਕਿ ਹੁਣ 18 ਸਾਲ ਤੋਂ ਵੱਧ ਉਮਰ ਵਾਲੇ ਵਿਦੇਸ਼ਾਂ ਵਿਚ ਪੜਾਈ ਕਰਨ ਜਾ ਰਹੇ ਵਿਦਿਆਰਥੀ ਜਾਂ ਹੋਰ ਵਿਅਕਤੀ, ਖੇਡਾਂ ਵਿਚ ਭਾਗ ਲੈਣ ਵਾਲੇ ਆਪਣਾ ਪਾਸਪੋਰਟ, ਵੀਜ਼ਾ ਆਦਿ ਦਸਤਾਵੇਜ਼ ਵਿਖਾ ਕੇ ਟੀਕਾਕਰਨ ਕਰਵਾ ਸਕਦੇ ਹਨ ਅਤੇ 28 ਦਿਨਾਂ ਬਾਅਦ ਦੂਜਾ ਟੀਕਾਕਰਨ ਕਰਵਾ ਸਕਦੇ ਹਨ।
ਜੇਲਾਂ ਵਿਚ ਬੰਦ ਕੈਦੀ, ਬੱਸ ਡਰਾਈਵਰ, ਕੰਡਕਟਰ, ਹੋਟਲਾਂ ਢਾਬਿਆਂ ’ਤੇ ਕੰਮ ਕਰਦੇ ਵਰਕਰ, ਜਿਮ, ਸੈਲੂਨ, ਸਿਨੇਮਾ, ਦੁਕਾਨਦਾਰ ਤੇ ਦੁਕਾਨਾਂ ’ਤੇ ਕੰਮ ਕਰਨ ਵਾਲੇ ਵਿਅਕਤੀ, ਉਦਯੋਗ ਅਤੇ ਐਲ.ਪੀ.ਜੀ.ਗੈਸ ਕਾਮੇ ਅਤੇ 45 ਸਾਲ ਤੋਂ ਵੱਧ ਉਮਰ ਦਾ ਹਰ ਵਿਅਕਤੀ ਆਪਣਾ ਆਧਾਰ ਕਾਰਡ, ਸ਼ਨਾਖਤੀ ਕਾਰਡ ਵਿਖਾ ਕੇ ਨੇੜੇ ਦੇ ਸਿਹਤ ਕੇਂਦਰ ਜਾ
ਕੇ ਮੁਫਤ ਟੀਕਾਕਰਨ ਕਰਵਾ ਸਕਦਾ ਹੈ।
ਜ਼ਿਲਾ ਟੀਕਾਕਰਨ ਅਫਸਰ ਡਾ. ਰਾਜਿੰਦਰ ਸਿੰਗਲਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿੱਚ ਹੁਣ ਤੱਕ 91049 ਖੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ ਤੇ ਇਹ ਪੂਰੀ ਤਰਾਂ ਸੁਰੱਖਿਅਤ ਹਨ। ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਨੇ ਅਪੀਲ ਕਿ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਿਹਤ ਵਿਭਾਗ ਦੀ ਸਲਾਹ ਅਨੁਸਾਰ ਟੀਕਾਕਰਨ ਕਰਵਾਉਣਾ ਚਾਹੀਦਾ ਹੈ।