ਬਰਨਾਲਾ, 21 ਜੂਨ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਤੇਜ਼ਤਰਾਰ ਰਾਜਨੀਤੀਵਾਨ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਪਰ ਵੀਡੀਓ ਕਲਿੱਪ ਜਾਰੀ ਕਰਕੇ ਸਾਬਕਾ ਆਈਪੀਐਸ ਅਫ਼ਸਰ ਕੁੰਵਰ ਵਿਜੇਪ੍ਰਤਾਪ ਸਿੰਘ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਖੇਡਿਆ ਗਿਆ ਡਰਾਮਾ ਦੱਸਿਆ ਹੈ। ਖਹਿਰਾ ਨੇ ਕਿਹਾ ਕਿ ਇਸ ਡਰਾਮੇ ਦੀ ਸਕਰਿਪਟ ਵਿਜੇਪ੍ਰਤਾਪ ਨੇ ਬੇਅਦਬੀ ਘਟਨਾਵਾਂ ਦੀ ਜਾਂਚ ਦੌਰਾਨ ਲਿਖੀ ਅਤੇ ਸਾਰੀ ਜਾਂਚ ਰਿਪੋਰਟ ਆਮ ਆਦਮੀ ਪਾਰਟੀ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਤਿਆਰ ਕੀਤੀ ਗਈ। ਉਨਾਂ ਕਿਹਾ ਕਿ ਜਿਹੜੀ ਜਾਂਚ ਛੇ ਮਹੀਨੇ ਵਿੱਚ ਮੁਕੰਮਲ ਕੀਤੀ ਜਾ ਸਕਦੀ ਸੀ , ਉਹ ਢਾਈ ਸਾਲ ਤੱਕ ਲਮਕਾ ਕੇ ਰੱਖੀ ਗਈ। ਖਹਿਰਾ ਨੇ ਟਿੱਪਣੀ ਕੀਤੀ ਕਿ ਇਹ ਕਹਿਣਾ ਵਾਜਿਬ ਹੋਵੇਗਾ ਕਿ ਕੁੰਵਰ ਵਿਜੇਪ੍ਰਤਾਪ ਨੇ ਸਰਕਾਰ ਦਾ ਅਫ਼ਸਰ ਹੁੰਦੇ ਹੋਏ ਸਰਕਾਰ ਨਾਲ ਵਿਸ਼ਵਾਸਘਾਤ ਕੀਤਾ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਹਜ਼ਾਰਾਂ ਦੀ ਗਿਣਤੀ ਵਿੱਚ ਟਿੱਪਣੀਆਂ ਦਾ ਸਾਹਮਣਾ ਕਰਨ ਵਾਲੇ ਖਹਿਰਾ ਨੇ ਕਿਹਾ ਕਿ ਉਹ ਅਲੋਚਨਾ ਦਾ ਸੁਆਗਤ ਕਰਦੇ ਹਨ ਪ੍ਰੰਤੂ ਭਾਸ਼ਾ ਸਾਰਥਿਕ ਹੋਣੀ ਚਾਹੀਦੀ ਜਿਹੜੀ ਟਿੱਪਣੀਆਂ ਕਰਨ ਵਾਲਿਆਂ ਦੀਆਂ ਮਾਂ-ਧੀਆਂ -ਭੈਣਾਂ ਵੀ ਪੜ ਸਕਣ,