ਚੰਡੀਗੜ, 23 ਜੂਨ (ਜੀ98 ਨਿਊਜ਼) : ਅੰਤਾਂ ਦੀ ਗਰਮੀ ਦਾ ਮੌਸਮ ਪੰਜਾਬੀਆਂ ਲਈ ਇੱਕ ਅਜਿਹੀ ਖ਼ਬਰ ਲੈ ਕੇ ਅਇਆ ਜਿਸ ਨੇ ਪੰਜਾਬੀਆਂ ਦੇ ਕਾਲਜੇ ਠੰਡ ਪਾ ਦਿੱਤੀ। ਇਸ ਮਾਣਮੱਤੀ ਅਤੇ ਮਿੱਠੀ ਖ਼ਬਰ ਅਨੁਸਾਰ 21 ਸਾਲਾਂ ਬਾਅਦ ਪੰਜਾਬ ਦਾ ਪੁੱਤ ਮਨਪ੍ਰੀਤ ਸਿੰਘ ਡੀਐਸਪੀ ਪੰਜਾਬ ਪੁਲਸ ਟੋਕੀਓ ਉਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਹੋਵੇਗਾ। ਮਨਪ੍ਰੀਤ ਸਿੰਘ ਜਲੰਧਰ ਜਿਲੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ, ਜੋ ਉਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲਾ 8ਵਾਂ ਪੰਜਾਬੀ ਖਿਡਾਰੀ ਹੈ। ਇਸ ਤੋਂ ਪਹਿਲਾਂ ਬਲਵੀਰ ਸਿੰਘ ਸੀਨੀਅਰ ਨੇ 1956 ’ਚ ਮੈਲਬਰਨ,ਚਰਨਜੀਤ ਸਿੰਘ 1964 ਟੋਕੀਓ, ਪ੍ਰਿਥੀਪਾਲ ਸਿੰਘ 1968 ਮੈਕਸੀਕੋ, ਹਰਮੀਕ ਸਿੰਘ 1972 ਮਿਊਨਿਕ , ਅਜੀਤਪਾਲ ਸਿੰਘ 1976 ਮਾਂਟਰੀਅਲ, ਪ੍ਰਗਟ ਸਿੰਘ 1992 ਬਾਰਸੀਲੋਨਾ ਤੇ 1996 ਐਟਲਾਂਟਾ, ਰਮਨਦੀਪ ਸਿੰਘ ਗਰੇਵਾਲ ਨੇ 2000 ਸਿਡਨੀ ਉਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਸੀ ।