ਬਰਨਾਲਾ 23 ਜੂਨ (ਮੰਗਲ ਸਿੰਘ) ਗਾਂਧੀ ਆਰੀਆ ਹਾਈ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਡਾ.ਸਾਧੂ ਰਾਮ ਜਿੰਦਲ ਯਾਦਗਾਰੀ ਵਜੀਫਾ ਯੋਜਨਾ ਤਹਿਤ ਅੱਜ ਵਜ਼ੀਫ਼ਾ ਰਾਸ਼ੀ ਦੇ ਨਾਲ ਨਾਲ ਪ੍ਰਮਾਣ ਪੱਤਰ ਵੀ ਦਿੱਤੇ ਗਏ। ਸਕੂਲ ਮੁੱਖੀ ਰਾਜਮਹਿੰਦਰ ਨੇ ਦੱਸਿਆ ਕਿ ਸਵ: ਡਾ.ਸਾਧੂ ਰਾਮ ਜਿੰਦਲ ਗਾਂਧੀ ਆਰੀਆ ਹਾਈ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ। ਉਹ ਪੇਸ਼ੇ ਤੋਂ ਡਾਕਟਰ ਸਨ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਉਹ ਹਮੇਸ਼ਾ ਮੋਹਰੀ ਰੋਲ ਅਦਾ ਕਰਦੇ ਸਨ । ਉਹਨਾਂ ਦੇ ਸਪੁੱਤਰ ਅਸ਼ੀਸ਼ ਜਿੰਦਲ ਜੋ ਜਿੰਦਲ ਕੰਪਨੀ ਅਫ਼ਰੀਕਾ ਵਿਚ ਸੀ. ਓ . ਹਨ ਅਤੇ ਡਾ.ਭਾਰਤ ਰਤਨ ਜਿੰਦਲ ਜੋ ਦਿੱਲੀ ਵਿਖੇ ਪਲਾਸਟਿਕ ਸਰਜਰੀ ਦੇ ਮਾਹਰ ਡਾਕਟਰ ਹਨ। ਦੋਨੋਂ ਬੱਚਿਆਂ ਨੇ ਆਰੀਆ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਜਿੰਦਲ ਪਰਿਵਾਰ ਵੱਲੋਂ ਡਾ.ਸਾਧੂ ਰਾਮ ਜਿੰਦਲ ਜੀ ਦੀ ਯਾਦ ਵਿੱਚ ਹਰ ਸਾਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਦਿੱਤੀ ਜਾਂਦੀ ਹੈ। ਕਰੀਬ 20 ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੂਰੇ ਸਾਲ ਦੀ ਪੜ੍ਹਾਈ ਦਾ ਖਰਚ ਵੀ
ਅਦਾ ਕੀਤਾ ਜਾਂਦਾ ਹੈ। ਅੱਜ ਇਸ ਮੌਕੇ ਜਿੰਦਲ ਪਰਿਵਾਰ ਵੱਲੋਂ ਰਾਜੇਸ਼ ਕੁਮਾਰ, ਰਵਿੰਦਰ ਮਿੱਤਲ, ਰਾਮ ਚੰਦਰ ਆਰੀਆ, ਵੀਨਾ ਚੱਡਾ , ਰੂਬੀ ਸਿੰਗਲਾ, ਰੀਨਾ ਰਾਣੀ ਅਤੇ ਰਵਨੀਤ ਕੌਰ ਹਾਜ਼ਰ ਸਨ।