ਬਰਨਾਲਾ, 24 ਜੂਨ (ਨਿਰਮਲ ਸਿੰਘ ਪੰਡੋਰੀ) : ਲੁਧਿਆਣਾ ਵਿਖੇ ਇਕ ਮਾਂ ਨੇ ਅਜਿਹਾ ਕਾਰਾ ਕੀਤਾ ਜਿਸ ਬਾਰੇ ਸੁਣਨ ਤੋਂ ਬਾਅਦ ਸਹਿਜੇ ਹੀ ਇਹ ਸ਼ਬਦ ਨਿਕਲਦੇ ਹਨ ਕਿ ‘ਕੋਈ ਮਾਂ ਅਜਿਹੀ ਵੀ ਹੋ ਸਕਦੀ ਹੈ’ । ਇੱਕ ਮਾਂ ਨੇ ਕੁਝ ਪੈਸਿਆਂ ਦੇ ਲਾਲਚ ’ਚ ਆਪਣੀ 9ਵਰਿਆਂ ਦੀ ਧੀ ਨੂੰ ਗਲ ਘੁੱਟ ਕੇ ਮਾਰ ਦਿੱਤਾ। ਇਸ ਜੁਰਮ ਵਿੱਚ ਬਦਕਿਸਮਤ ਧੀ ਦੇ ਮਤਰੇਏ ਪਿਤਾ ਨੇ ਵੀ ਸਾਥ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਪਿਤਾ ਨੇ ਕੁਝ ਸਮਾਂ ਪਹਿਲਾਂ ਤਿੰਨ ਕੁ ਲੱਖ ਦਾ ਕਰਜ਼ਾਂ ਲਿਆ ਸੀ ਜਿਸ ਵਿੱਚੋ ਡੇਢ ਲੱਖ ਵਾਪਸ ਵੀ ਮੋੜ ਦਿੱਤਾ ਸੀ। ਦੋਵੇ ਪਤੀ ਪਤਨੀ ਬਾਕੀ ਰਹਿੰਦੇ ਕਰਜ਼ੇ ਦੀ ਰਕਮ ਕਾਰਨ ਪ੍ਰੇਸ਼ਾਨ ਰਹਿੰਦੇ ਸਨ। 9 ਵਰਿਆਂ ਦੀ ਧੀ ਦਾ ਕਰੀਬ 90ਕੁ ਹਜ਼ਾਰ ਦਾ ਬੀਮਾ ਕਰਵਾਇਆ ਹੋਇਆ ਸੀ। ਦੋਵਾਂ ਨੇ ਸਲਾਹ ਕੀਤੀ ਕਿ ਧੀ ਨੂੰ ਮਾਰ ਨੇ ਬੀਮਾ ਰਾਸ਼ੀ ਲੈ ਕੇ ਕਰਜ਼ਾ ਮੋੜ ਦੇਵਾਗੇ। ਮਾਂ ਅਤੇ ਮਤਰੇਏ ਪਿਤਾ ਨੇ ਧੀ ਨੂੰ ਗਲ ਘੁੱਟ ਕੇ ਮਾਰ ਦਿੱਤਾ ਅਤੇ ਕਹਾਣੀ ਬਣਾ ਦਿੱਤੀ ਕਿ ਦਿਲ ਦਾ ਦੌਰਾ ਪੈਣ ਕਾਰਨ ਧੀ ਦੀ ਮੌਤ ਹੋ ਗਈ । ਧੀ ਦੀ ਬੀਮਾ ਰਾਸ਼ੀ ਪ੍ਰਾਪਤ ਕਰਨ ਲਈ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਸੀ ਤੇ ਬੱਸ ਇੱਥੇ ਹੀ ਕਲਯੁਗੀ ਮਾਂ ਅਤੇ ਪਿਤਾ ਦਾ ਦਿਲ ਦਹਿਲਾਉਣ ਵਾਲਾ ਕਾਰਾ ਸਾਹਮਣੇ ਆਇਆ ਜਦ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਧੀ ਦੀ ਮੌਤ ਸਾਹ ਬੰਦ ਹੋਣ ਕਾਰਨ ਹੋਈ ਦੱਸੀ ਗਈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪੁਲਸ ਨੇ ਜਦ ਥੋੜੀ ਜਿਹੀ ਸਖ਼ਤੀ ਕੀਤੀ ਤਾਂ ਕਲਯੁਗੀ ਮਾਂ ਅਤੇ ਪਿਤਾ ਨੇ ਮੰਨ ਲਿਆ ਕਿ ਬੀਮਾ ਰਾਸ਼ੀ ਪ੍ਰਾਪਤ ਕਰਨ ਲਈ ਕੁੜੀ ਨੂੰ ਗਲ ਘੁੱਟ ਕੇ ਮਾਰ ਦਿੱਤਾ ਸੀ। ਪਦਾਰਥਵਾਦੀ ਯੁੱਗ ਵਿੱਚ ਇਹੋ ਜਿਹੀਆਂ ਘਟਨਾਵਾਂ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਕਿ ਕਿਹੜਾ ਰਿਸ਼ਤਾ ਸਾਡਾ ਆਪਣਾ ਹੈ.. . ! ਪੁਿਲਸ ਨੇ ਕੁਲਯੁਗੀ ਮਾਂ ਅਤੇ ਮਤਰੇਏ ਪਿਤਾ ’ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਸਲਾਖ਼ਾਂ ਪਿੱਛੇ ਭੇਜ ਦਿੱਤਾ ਹੈ।
ਇਹ ਸਮਾਜ ਦਾ ਕਰੂਪ ਚਿਹਰਾ ਹੈ।