ਬਰਨਾਲਾ, 27 ਜੂਨ (ਮੰਗਲ ਸਿੰਘ) : ਪਿੰਡ ਠੀਕਰੀਵਾਲਾ ਵਿਖੇ ਆਟਾ, ਦਾਲ , ਕਣਕ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕਾਂਗਰਸੀ ਆਗੂ ਬੀਬੀ ਹਰਚੰਦ ਕੌਰ ਘਨੌਰੀ ਨੇ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਬੀਬੀ ਘਨੌਰੀ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਵਿੱਚ ਕਮੀਆਂ ਦੀਆਂ ਸ਼ਿਕਾਇਤਾਂ ਮਿਲਣ ਕਰਕੇ ਲਾਭਪਾਤਰੀਆਂ ਲਈ ਇਹ ਸਮਾਰਟ ਕਾਰਡ ਬਣਾਏ ਹਨ ਤਾਂ ਜੋ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਦਿੱਤਾ ਜਾਂਦਾ ਰਾਸ਼ਨ ਸਹੀ ਹੱਥਾਂ ਵਿੱਚ ਪੁੱਜੇ। ਉਨਾਂ ਦਾਅਵਾ ਕੀਤਾ ਕਿ ਇਨਾਂ ਸਮਾਰਟ ਕਾਰਡਾਂ ਦੀ ਵਰਤੋ ਨਾਲ ਵੰਡ ਪ੍ਰਣਾਲੀ ਵਿੱਚ ਘਪਲੇ ਦੀ ਗੁਜਾਇੰਸ ਬਿਲਕੁਲ ਖ਼ਤਮ ਹੋ ਜਾਵੇਗੀ। ਇਸ ਮੌਕੇ ਸਰਪੰਚ ਕਿਰਨਜੀਤ ਸਿੰਘ , ਪੰਚ ਭੁਪਿੰਦਰ ਸਿੰਘ, ਪੰਚ ਅਮਨਦੀਪ ਸਿੰਘ ਔਲਖ, ਅਮਰੀਕ ਸਿੰਘ , ਬਲਵੰਤ ਸਿੰਘ , ਰੇਸਮ ਸਿੰਘ, ਗਰਚਰਨ ਸਿੰਘ ਆਦਿ ਹਜ਼ਾਰ ਸਨ।