ਚੰਡੀਗੜ, 29 ਜੂਨ (ਜੀ98 ਨਿਊਜ਼) : ਪੰਜਾਬ ਸਰਕਾਰ ਨੇ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੱਲਾਂ ਮਾਰਨ ਵਾਲੇ 24 ਖਿਡਾਰੀਆਂ ਨੂੰ ਲੱਖਾਂ ਰੁਪਏ ਦਾ ਆਧੁਨਿਕ ਪੱਧਰ ਦਾ ਤਕਨੀਕੀ ਸਮਾਨ ਮੁਹੱਈਆ ਕਰਵਾਇਆ ਹੈ । ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਨਾਂ ਖ਼ਿਡਾਰੀਆਂ ਨੂੰ ਕਰੀਬ 95 ਲੱਖ ਦਾ ਸਮਾਨ ਸੌਂਪਿਆ। ਵਿਸ਼ਵ ਪੱਧਰ ’ਤੇ ਆਪਣੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਸਹੂਲਤਾਂ ਤੇ ਸਮਾਨ ਦੀ ਘਾਟ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਖਿਡਾਰੀਆਂ ਨੂੰ ਪਹਿਲੀ ਵਾਰ ਉੱਚ ਕੁਆਲਿਟੀ ਦਾ ਸਮਾਨ ਸਰਕਾਰ ਵੱਲੋਂ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਹ ਸਮਾਨ ਵਾਲੇ ਖਿਡਾਰੀਆਂ ਵਿੱਚ ਸੰਗਮਪ੍ਰੀਤ ਸਿੰਘ, ਸੁਖਮਿੰਦਰ ਸਿੰਘ, ਰੀਤਿਕਾ ਵਰਮਾ, ਹਰਮਨਜੋਤ ਸਿੰਘ, ਸੁਖਬੀਰ ਸਿੰਘ (ਤੀਰਅੰਦਾਜ਼ੀ), ਰੋਇੰਗ ਖਿਡਾਰੀ ਹਰਵਿੰਦਰ ਸਿੰਘ ਚੀਮਾ, ਡਿਸਕਸ ਥ੍ਰੋਅਰ ਕਿਰਪਾਲ ਸਿੰਘ, ਸ਼ਾਟ ਪੁਟਰ ਕਰਨਵੀਰ ਸਿੰਘ, ਹੈਮਰ ਥੋਅਰ ਗੁਰਦੇਵ ਸਿੰਘ, ਡਿਸਕਸ ਥ੍ਰੋਅਰ ਹਰਪ੍ਰੀਤ ਸਿੰਘ, ਸ਼ਾਟ ਪੁੱਟ ਖਿਡਾਰੀ ਅਮਨਦੀਪ ਸਿੰਘ ਧਾਲੀਵਾਲ, ਪੈਰਾ ਸ਼ਾਟ ਪੁਟਰ ਮੁਹੰਮਦ ਯਾਸੀਰ, ਅਥਲੀਟ ਮਹਿਕਪ੍ਰੀਤ ਸਿੰਘ, ਬੈਡਮਿੰਟਨ ਖਿਡਾਰੀ ਪਲਕ ਕੋਹਲੀ, ਪੈਰਾ ਤਾਇਕਵਾਂਡੋ ਖਿਡਾਰੀ ਵੀਨਾ ਅਰੋੜਾ, ਤੀਰਅੰਦਾਜ਼ ਉਤਕਰਸ਼, ਤੀਰਅੰਦਾਜ਼ ਲਲਿਤ ਜੈਨ, ਜੈਵਲਿਨ ਥ੍ਰੋਅਰ ਦਵਿੰਦਰ ਸਿੰਘ ਕੰਗ, ਜੈਵਲਿਨ ਥ੍ਰੋਅਰ ਅਰਸ਼ਦੀਪ ਸਿੰਘ ਜੂਨੀਅਰ, ਜੈਵਲਿਨ ਥ੍ਰੋਅਰ ਰਾਜ ਸਿੰਘ ਰਾਣਾ, ਸ਼ਾਟ ਪੁਟਰ ਤਨਵੀਰ ਸਿੰਘ, ਅਥਲੀਟ ਟਵਿੰਕਲ ਚੌਧਰੀ, ਅਥਲੀਟ ਗੁਰਿੰਦਰਵੀਰ ਸਿੰਘ ਤੇ ਲਵਪ੍ਰੀਤ ਸਿੰਘ ਸ਼ਾਮਲ ਹਨ।