ਇਹ ਤਸਵੀਰ ਨਦੀਆ ਨਦੀਮ ਵੀ ਹੈ, ਜਿਸ ਦਾ ਜਨਮ ਅਫਗਾਨਿਸਤਾਨ ਵਿੱਚ ਹੋਇਆ ਸੀ । ਉਦੋਂ ਨਦੀਮ ਅਜੇ ਮਸਾਂ 11ਕੁ ਵਰਿਆਂ ਦੀ ਸੀ ਜਦੋਂ ਤਾਲਿਬਾਨ ਨੇ ਉਸ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਸੀ । ਉਸ ਦਾ ਪਰਿਵਾਰ ਇੱਕ ਟਰੱਕ ਵਿੱਚ ਲੁਕ ਕੇ ਡੈਨਮਾਰਕ ਪਹੁੰਚਿਆ , ਜਿੱਥੇ ਨਦੀਆ ਨਦੀਮ ਦੇ ਸੰਘਰਸ਼ ਦੇ ਦਿਨ ਸ਼ੁਰੂ ਹੋਏ। ਨਦੀਮ ਨੇ ਫੁੱਟਬਾਲ ਖੇਡਣੀ ਸ਼ੁਰੂ ਕੀਤੀ । ਉਸ ਨੇ ਡੈਨਮਾਰਕੀ ਰਾਸ਼ਟਰੀ ਟੀਮ ਦੀ 98 ਵਾਰ ਨੁਮਾਇੰਦਗੀ ਕੀਤੀ ਹੈ ਅਤੇ ਫੁੱਟਬਾਲ ਵਿੱਚ ਤਕਰੀਬਨ 200 ਗੋਲ ਕੀਤੇ ਹਨ। ਹੁਣ ਉਸ ਨੇ ਮੈਡੀਕਲ ਦੀ ਸਕੂਲੀ ਪੜਾਈ ਪੂਰੀ ਕਰ ਲਈ ਹੈ, ਉਹ ਇੱਕ ਸਰਜਨ ਬਣਨ ਲਈ ਪੜ ਰਹੀ ਹੈ। ਉਹ 11 ਭਾਸ਼ਾਵਾਂ ਚੰਗੀ ਤਰਾਂ ਜਾਣਦੀ ਹੈ। ਨਦੀਮ ਅੰਤਰ ਰਾਸ਼ਟਰੀ ਖੇਡਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਹੈ।
ਜੇਕਰ ਤੁਸੀ ਆਪਣੀ ਧੀ ਨੂੰ ਇੱਕ ਰੋਲ ਮਾਡਲ ਦਿਖਾਉਣਾ ਚਾਹੁੰਦੇ ਹੋ ਤਾ ਨਦੀਆ ਨਦੀਮ ਦਿਖਾਓ ..।