ਬਰਨਾਲਾ 30 ਜੂਨ (ਜ਼ੀ98 ਨਿਊਜ਼) ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵਿਖੇ ਸੇਵਾ ਨਿਭਾ ਰਹੇ ਸੰਸਕ੍ਰਿਤ ਟੀਚਰ ਸ੍ਰੀਮਤੀ ਰੀਟਾ ਰਾਣੀ ਨੂੰ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਮੈਡਮ ਰੇਖਾ ਰਾਣੀ ਨੇ 2000 ਵਿੱਚ ਬਤੌਰ ਸੰਸਕ੍ਰਿਤ ਟੀਚਰ ਸਕੂਲ ਵਿਚ ਸੇਵਾਵਾਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਆਪਣੇ ਸੇਵਾ ਕਾਲ ਦੌਰਾਨ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਅਤੇ ਨੈਤਿਕ ਸਿੱਖਿਆ ‘ਤੇ ਵਿਸ਼ੇਸ਼ ਜ਼ੋਰ ਦਿੱਤਾ । ਮੈਡਮ ਰੀਟਾ ਰਾਣੀ ਦੀ ਸੇਵਾਮੁਕਤੀ ਮੌਕੇ ਸਕੂਲ ਮੁਖੀ ਸ੍ਰੀ ਰਾਜਮਹਿੰਦਰ ਨੇ ਕਿਹਾ ਕਿ ਚੰਗੇ ਅਧਿਆਪਕ ਇੱਕ ਮੀਲ ਪੱਥਰ ਦੇ ਸਮਾਨ ਹੁੰਦੇ ਹਨ ਜਿਨ੍ਹਾਂ ਦੇ ਜੀਵਨ ਅਤੇ ਚਰਿੱਤਰ ਤੋਂ ਵਿਦਿਆਰਥੀਆਂ ਨੇ ਸੇਧ ਲੈਣੀ ਹੁੰਦੀ ਹੈ ।ਉਨ੍ਹਾਂ ਕਿਹਾ ਕਿ ਮੈਡਮ ਰੀਟਾ ਰਾਣੀ ਜੀ ਇੱਕ ਆਦਰਸ਼ ਅਧਿਆਪਕਾਂ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਸੰਸਥਾ ਹਮੇਸ਼ਾਂ ਮਾਣ ਮਹਿਸੂਸ ਕਰਦੀ ਰਹੇਗੀ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੇਵਲ ਜਿੰਦਲ, ਸੀਨੀਅਰ ਮੈਂਬਰ ਸੁਖਮਹਿੰਦਰ ਸਿੰਘ ਸੰਧੂ ਨੇ ਵੀ ਮੈਡਮ ਰੀਟਾ ਰਾਣੀ ਜੀ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਮੈਡਮ ਰੀਟਾ ਰਾਣੀ ਦੇ ਸਪੁੱਤਰ ਅਨੂਪ ਸਿੰਗਲਾ,ਦਾਮਾਦ ਰਾਮ ਕ੍ਰਿਸ਼ਨ ਬਾਂਸਲ, ਮੈਡਮ ਵੀਨਾ ਚੱਢਾ, ਮੀਨਾਕਸ਼ੀ ਜੋਸੀ, ਨਵੀਨਾ ਰਾਣੀ, ਰਾਮ ਚੰਦਰ ਆਰੀਆ, ਚਰਨਜੀਤ ਸ਼ਰਮਾ, ਪ੍ਰਵੀਨ ਕੁਮਾਰ, ਰਵਨੀਤ ਕੌਰ, ਰੀਨਾ ਰਾਣੀ, ਰੂਬੀ ਸਿੰਗਲਾ, ਸੁਨੀਤਾ ਗੌਤਮ, ਸੁਸ਼ਮਾ ਰਾਣੀ, ਰੀਮਾ ਰਾਣੀ,ਰਿੰਪੀ ਰਾਣੀ ਆਦਿ ਸਕੂਲ ਦੇ ਅਧਿਆਪਕ ਹਾਜ਼ਰ ਸਨ।