ਬਰਨਾਲਾ, 01 ਜੁਲਾਈ (ਨਿਰਮਲ ਸਿੰਘ ਪੰਡੋਰੀ) : ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੀ ਮੀਟਿੰਗ ਰੇਡੀਐਂਟ ਹੋਟਲ ਬਰਨਾਲਾ ਵਿਖੇ ਹੋਈ, ਜਿਸ ਵਿੱਚ ਕਲੱਬ ਦੀਆਂ ਗਤੀਵਿਧੀਆਂ ਤੇਜ਼ ਕਰਨ ਲਈ ਵਿਚਾਰ ਚਰਚਾ ਹੋਈ। ਇਸ ਮੌਕੇ ਸਾਲ 2021-22 ਲਈ ਕਲੱਬ ਦੀ ਚੋਣ ਵੀ ਕੀਤੀ ਗਈ। ਜਿਸ ਵਿੱਚ ਸ੍ਰੀ ਸੁਰਿੰਦਰ ਬਾਂਸਲ ਨੂੰ ਪ੍ਰਧਾਨ, ਸ੍ਰੀ ਯਸ਼ਪਾਲ ਬਾਲਾਜੀ ਨੂੰ ਸੈਕਟਰੀ , ਸ੍ਰੀ ਸ਼ਿਵ ਸਿੰਗਲਾ ਪੀਆਰਓ, ਸ੍ਰੀ ਹੇਮੰਤ ਮੋਦੀ ਖ਼ਜ਼ਾਨਚੀ ਅਤੇ ਸ੍ਰੀ ਸੁਨੀਲ ਗੋਇਲ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ। ਨਵੀਂ ਚੁਣੀ ਗਈ ਕਮੇਟੀ ਵੱਲੋਂ ਵਾਈਐਸ ਕਾਲਜ ਹੰਡਿਆਇਆ ਵਿਖੇ ਪੌਦੇ ਵੀ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਸੁਰਿੰਦਰ ਬਾਂਸਲ ਅਤੇ ਸੈਕਟਰੀ ਯਸ਼ਪਾਲ ਬਾਲਾਜੀ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨਾਂ ਦੀ ਰੁੱਖ ਬਣਨ ਤੱਕ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕਲੱਬ ਵੱਲੋਂ ਇੱਕ ਸਿਹਤਮੰਦ ਅਤੇ ਸੁੰਦਰ ਸਮਾਜ ਦੀ ਸਿਰਜਣਾ ਲਈ ਕੰਮ ਕੀਤਾ ਜਾਵੇਗਾ।
