ਬਰਨਾਲਾ, 01 ਜੁਲਾਈ (ਜੀ98 ਨਿਊਜ਼) : ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਦਾ ਇਨਸਾਫ਼ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਅੱਜ ਬਰਗਾੜੀ ਵਿੱਚ ਸ਼ੁੂਰ ਕੀਤਾ ਮੋਰਚਾ ਪੁਲਿਸ ਨੇ ਜਬਰਦਸਤੀ ਪਹਿਲੇ ਦਿਨ ਹੀ ਖਦੇੜ ਦਿੱਤਾ ਅਤੇ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਸਾਥੀਆਂ ਸਮੇਤ ਗਿ੍ਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ. ਮਾਨ ਵੱਲੋਂ ਦਿੱਤੇ ਸੱਦੇ ਮੁਤਾਬਿਕ ਪਾਰਟੀ ਦੇ ਆਗੂ ਅਤੇ ਵਰਕਰ ਬਰਗਾੜੀ ਦੀ ਅਨਾਜ ਮੰਡੀ ਨੇੜੇ ਇਕੱਠੇ ਹੋਏ ਜਿੱਥੇ ਸ. ਮਾਨ ਵੱਲੋਂ ਆਪਣੇ ਵਰਕਰਾਂ ਨੂੰ ਸੰਬੋਧਨ ਵੀ ਕੀਤਾ ਗਿਆ, ਪਰ ਜਦੋਂ ਸ. ਮਾਨ ਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਮੌਕੇ ’ਤੇ ਹਾਜ਼ਰ ਕੁਝ ਪੁਲਿਸ ਅਧਿਅਕਾਰੀਆਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਹਿਰਾਸਤ ਵਿੱਚ ਲਿਆ ਅਤੇ ਆਪਣੇ ਨਾਲ ਲੈ ਗਏ। ਸ. ਮਾਨ ਸਮੇਤ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ,ਪਰਮਿੰਦਰ ਸਿੰਘ ਬਾਲੀਆਵਾਲੀ, ਹਰਪਾਲ ਸਿੰਘ ਦਲੇਰ, ਕਰਨੈਲ ਸਿੰਘ ਨਾਰੀਕੇ ਅਤੇ ਪਾਰਟੀ ਦੇ ਹੋਰ ਕਾਫ਼ੀ ਗਿਣਤੀ ਵਿੱਚ ਸੀਨੀਅਰ ਆਗੂਆਂ ਨੂੰ ਪੁਲਿਸ ਗਿ੍ਫਤਾਰ ਕਰਕੇ ਲੈ ਗਈ।