ਬਰਨਾਲਾ, 02 ਜੁਲਾਈ (ਨਿਰਮਲ ਸਿੰਘ ਪੰਡੋਰੀ) :ਸ਼ਹਿਰ ਦੀ ਪੁਰਾਣੀ ਵਿਦਿਅਕ ਸੰਸਥਾ ਐੱਸ ਡੀ ਕਾਲਜ ਵਿਖੇ ਵੋਕੇਸ਼ਨਲ ਕੋਰਸ ਨਿਊਟਰੀਸ਼ਨ ਅਤੇ ਹੈਲਥਕੇਅਰ ਸਾਇੰਸ ਲਈ ਅਮਨਦੀਪ ਕੌਰ ਦੀ ਬਤੌਰ ਲੈਕਚਰਾਰ ਨਵੀਂ ਨਿਯੁਕਤੀ ਹੋਈ ਹੈੈ। ਆਪਣਾ ਚਾਰਜ ਸੰਭਾਲਣ ਮੌਕੇ ਨਵ ਨਿਯੁਕਤ ਲੈਕਚਰਾਰ ਅਮਨਦੀਪ ਕੌਰ ਨੇ ਇਸ ਕੋਰਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਸੰਭਾਲ ਨਾਲ ਸੰਬੰਧਿਤ ਵੋਕੇਸ਼ਨਲ ਕੋਰਸ ਕਰਨ ਵਾਲੇ ਵਿਦਿਆਰਥੀ ਕਈ ਤਰਾਂ ਦੀ ਨੌਕਰੀ ਪਾ ਸਕਦੇ ਹਨ ਤੇ ਆਪਣਾ ਕੰਮ ਵੀ ਕਰ ਸਕਦੇ ਹਨ। ਉਹਨਾਂ ਦੱਸਿਆ ਕਿ 1 ਸਾਲ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਡਿਪਲੋਮਾ ਪਾਸ ਹੋ ਜਾਣਗੇ, 2 ਸਾਲ ਕਰਨ ਵਾਲੇ ਐਡਵਾਂਸ ਡਿਪਲੋਮਾ ਅਤੇ 3 ਸਾਲ ਦਾ ਕੋਰਸ ਕਰਨ ਵਾਲੇ ਡਿਗਰੀ ਪ੍ਰਾਪਤ ਕਰ ਲੈਣਗੇ। ਉਨਾਂ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਨੇ ਬੱਚਿਆਂ ਨੂੰ ਸਵੈ-ਰੁਜਗਾਰ ਅਤੇ ਨੌਕਰੀਆਂ ਪ੍ਰਾਪਤੀ ਲਈ ਇਹ ਕਿੱਤਾ ਕੋਰਸ ਸ਼ੁਰੂ ਕੀਤੇ ਹਨ ਇਹ ਕੋਰਸ ਕਰਨ ਵਾਲੇ ਵਿਦਿਆਰਥੀ ਯੋਗਾ ਅਧਿਆਪਕ, ਐਡਵਾਈਜਰ, ਸਰੀਰ ਲਈ ਪੌਸ਼ਟਿਕ ਭੋਜਨ ਸਲਾਹਕਾਰ, ਸਹਾਇਕ ਕੈਟਰਿੰਗ ਮੈਨੇਜਰ ਅਤੇ ਫੂਡ ਉਦਯੋਗ ਵਿੱਚ ਮੁੱਖ ਸਲਾਹਕਾਰ ਦੇ ਤੌਰ ’ਤੇ ਨਿਯੁਕਤ ਹੋ ਸਕਦੇ ਹਨ। ਇਹ ਡਿਪਲੋਮਾ ਜਾਂ ਡਿਗਰੀ ਪਾਸ ਕਰਨ ਵਾਲੇ ਵਿਦਿਆਰਥੀ ਆਪਣੇ ਤੌਰ ’ਤੇ ਡਾਇਟੀਸ਼ੀਅਨ ਅਤੇ ਸਿਹਤ ਨਾਲ ਸਬੰਧਿਤ ਹਰ ਤਰਾਂ ਦਾ ਕਿੱਤਾ ਕਰਨ ਵਿੱਚ ਮਾਹਿਰ ਹੋ ਜਾਂਦੇ ਹਨ। ਇਸ ਮੌਕੇ ਡੀ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਵਿਜੈ ਬਾਂਸਲ, ਪ੍ਰਿੰਸੀਪਲ ਰਾਕੇਸ ਕੁਮਾਰ ਗਰਗ, ਜ਼ਿਲਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ, ਪਿ੍ਰੰਸੀਪਲ ਆਰ ਪੀ ਸਿੰਘ, ਪ੍ਰਿੰਸੀਪਲ ਰਾਜਮਹਿੰਦਰ ,ਪ੍ਰੋਫੈਸਰ ਸੋਏਬ ਜਫਰ ,ਲੈਕਚਰਾਰ ਦਰਸ਼ਨ ਸਿੰਘ ,ਲੈਕਚਰਾਰ ਬਲਵਿੰਦਰ ਸ਼ਰਮਾ ਲੈਕਚਰਾਰ ਹਰਿੰਦਰਜੀਤ ਸਿੰਘ, ਸੁਖਮਨਜੋਤ ਸਿੰਘ, ਨਰਦੀਪ ਕੌਰ ਆਦਿ ਵੀ ਹਾਜ਼ਰ ਸਨ।