ਬਰਨਾਲਾ, 05 ਜੁਲਾਈ (ਨਿਰਮਲ ਸਿੰਘ ਪੰਡੋਰੀ) : ਭੀਮਾ-ਕੋਰੇਗਾਓ ਕੇਸ ਵਿੱਚ ਮੁੰਬਈ ਦੀ ਤਾਲੋਜਾ ਜੇਲ ਵਿੱਚ ਬੰਦ ਆਦਵਾਸੀ ਹੱਕਾਂ ਦੇ ਘੁਲਾਟੀਏ ਸਟੇਨ ਸਵਾਮੀ ਨਹੀਂ ਰਹੇ। ਉਹ 84 ਵਰਿਆਂ ਦੇ ਸਨ ਸਟੇਨ ਸਵਾਮੀ ਦੀ ਸਿਹਤ ਬਹੁਤ ਚਿੰਤਾਜਨਕ ਬਣੀ ਹੋਈ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ। ਆਖਰੀ ਸਾਹ ਲੈਣ ਸਮੇਂ ਉਹ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਵੈਟੀਂਲੈਟਰ ’ਤੇ ਸਨ ਜਿੱਥੇ ਉਨਾਂ ਨੂੰ ਜੇਲ ਹਸਪਤਾਲ ਤੋਂ ਭੇਜਿਆ ਗਿਆ ਸੀ। ਬੇਸੱਕ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਹਾਂਰਾਸ਼ਟਰ ਸਰਕਾਰ ਨੂੰ ਹੁਕਮ ਜਾਰੀ ਕੀਤਾ ਸੀ ਕਿ ਸਵਾਮੀ ਦੀ ਜ਼ਿੰਦਗੀ ਬਚਾਉਣ ਲਈ ਸੰਭਵ ਯਤਨ ਕੀਤੇ ਜਾਣ ਪਰ ਇਹ ਹੁਕਮ ਸਿਰਫ਼ ਕਾਗਜ਼ੀ ਹੁਕਮ ਹੀ ਬਣੇ ਰਹੇ ਜਿਸ ਦੇ ਫਲਸਰੂਪ ਮਨੁੱਖੀ ਅਧਿਕਾਰਾਂ ਦੇ ਰਾਖੇ ਦੀ ਬੇਸ਼ਕੀਮਤੀ ਜਾਨ ਚਲੀ ਗਈ।