ਬਰਨਾਲਾ, 07 ਜੁਲਾਈ (ਜੀ98 ਨਿਊਜ਼) : ਬਠਿੰਡਾ ਵਿਖੇ ਇੱਕ ਗੈਂਗਸਟਰ ਨੂੰ ਉਸ ਦੇ ਸਾਥੀ ਨੇ ਹੀ ਗੋਲੀ ਮਾਰ ਕੇ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ਨੂੰ ਉਸ ਦੇ ਨਿੱਜੀ ਗੰਨਮੈਨ ਮਨਪ੍ਰੀਤ ਸਿੰਘ ਮੰਨਾ ਨੇ ਅੱਜ ਸਵੇਰੇ ਉਸ ਦੇ ਘਰ ਵਿੱਚ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ। ਗੋਲੀਬਾਰੀ ਵਿੱਚ ਕੁਲਬੀਰ ਸਿੰਘ ਦਾ ਇੱਕ ਹੋਰ ਸਾਥੀ ਚਮਕੌਰ ਸਿੰਘ ਮਾਰਿਆ ਗਿਆ।
ਜ਼ਿਕਰਯੋਗ ਹੈ ਕਿ ਗੈਂਗਸਟਰ ਕੁਲਬੀਰ ਅੱਜਕੱਲ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਇਆ ਹੋਇਆ ਸੀ ਅਤੇ ਸਮਾਜ ਸੇਵੀ ਗਤੀਵਿਧੀਆਂ ਦੇ ਨਾਲ-ਨਾਲ ਰਾਜਨੀਤਿਕ ਖ਼ੇਤਰ ਵਿੱਚ ਵੀ ਪੈਰ ਰੱਖ ਰਿਹਾ ਸੀ । ਉਹ ਕਿਸਾਨ ਅੰਦੋਲਨ ਦੌਰਾਨ ਲੱਖਾ ਸਿਧਾਣਾ ਦੇ ਨਾਲ ਰਿਹਾ । ਕੁਝ ਦਿਨ ਪਹਿਲਾਂ ਵੀ ਕੁਲਬੀਰ ਸਿੰਘ ’ਤੇ ਹਮਲਾ ਹੋਇਆ ਸੀ ਜਿਸ ਵਿੱਚ ਉਹ ਵਾਲ-ਵਾਲ ਬਚਿਆ ਸੀ। ਚਸ਼ਮਦੀਦ ਗਵਾਹਾਂ ਅਨੁਸਾਰ ਕੁਲਬੀਰ ਦੇ ਸਾਥੀਆਂ ਨੇ ਵੀ ਗੋਲੀਆਂ ਚਲਾਈਆਂ ਜਿਨਾਂ ਵਿੱਚੋਂ ਇੱਕ ਗੋਲੀ ਹਮਲਾਵਰ ਮਨਪ੍ਰੀਤ ਸਿੰਘ ਮੰਨਾ ਨੂੰ ਵੀ ਗੋਲੀ ਲੱਗੀ ਹੈ।