ਲੁਧਿਆਣਾ -ਨਸ਼ੇ ਦੀ ਰੋਕਥਾਮ ਨੂੰ ਰੋਕਣ ਦੇ ਮੰਤਵ ਨਾਲ ਐਸਟੀਐਫ਼ ਨੇ ਦੋ ਵਿਅਕਤੀਆਂ ਨੂੰ 1 ਕਿੱਲੋ 870 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐਸਟੀਐਫ਼ ਮੁਤਾਬਕ ਦੋਵੇਂ ਤਕਰੀਬਨ 1 ਸਾਲ ਤੋਂ ਨਸ਼ੇ ਦੀ ਤਸਕਰੀ ਦਾ ਧੰਦਾ ਕਰਦੇ ਹਨ। ਏਆਈਜੀ ਐਸਟੀਐਫ਼ ਲੁਧਿਆਣਾ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਮੁਖ਼ਬਰ ਦੀ ਇਤਲਾਹ ’ਤੇ ਆਪਸ ’ਚ ਦੋਸਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ ’ਚੋਂ 1 ਕਿੱਲੋਂ 870 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਮੁਖ਼ਬਰ ਦੀ ਇਤਲਾਹ ’ਤੇ ਮੁਹੰਮਦ ਇਸਤਿਆਕ ਵਾਸੀ ਮੁਹੱਲਾ ਮੁਸਮਿ ਕਲੋਨੀ ਸ਼ੇਰਪੁਰ ਕਲਾਂ ਅਤੇ ਪ੍ਰਵੀਨ ਕੁਮਾਰ ਵਾਸੀ ਮੁਹੱਲਾ ਰਾਮਦਿੱਤ ਨਗਰ ਟਿੱਬਾ ਰੋਡ (ਲੁਧਿਆਣਾ) ਵਿਰੁੱਧ ਮਾਮਲਾ ਦਰਜ ਕੀਤਾ ਗਿਆ ਤੇ ਗਿ੍ਰਫ਼ਤਾਰੀ ਲਈ ਯੋਜਨਾਬੰਦੀ ਕੀਤੀ ਗਈ। ਏਆਈਜੀ ਸ਼ਰਮਾ ਮੁਤਾਬਕ ਉਕਤ ਨੂੰ ਮੋਟਰਸਾਇਕਲ ਨੰਬਰ ਪੀਬੀ- 91 ਐੱਲ- 3149 ਸਮੇਤ ਗਲੀ ਨੰਬਰ 1 ਮੁਹੱਲਾ ਮੁਸਲਿਮ ਕਲੋਨੀ ਸ਼ੇਰਪੁਰ ਤੋਂ ਕਾਬੂ ਕੀਤਾ ਗਿਆ। ਉਨਾਂ ਦੱਸਿਆ ਕਿ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇੰਨਾਂ ਦੇ ਗ੍ਰਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ।