ਬਰਨਾਲਾ, 10 ਜੁਲਾਈ (ਜੀ98 ਨਿਊਜ਼) : ਜੇਕਰ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਨਵਜੰਮੀ ਬੱਚੀ ਦੀ ਲਾਸ਼ ਨੂੰ ਕੁੱਤੇ ਨੋਚ-ਨੋਚ ਕੇ ਖਾ ਰਹੇ ਹੋਣ ਤਾਂ ਇਨਸਾਨੀਅਤ ਦੇ ਪੱਖ ਤੋਂ ਇਸ ਘਟਨਾ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਵੇਗਾ। ਇਹ ਦਰਦਨਾਕ ਘਟਨਾ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਪਾਰਕਿੰਗ ਦੀ ਹੈ ਜਿੱਥੇ ਲੋਕਾਂ ਨੇ ਹਸਪਤਾਲ ਦੀ ਪਾਰਕਿੰਗ ਦੇ ਕੋਨੇ ’ਚ ਦੋ ਨਵਜੰਮੀਆਂ ਬੱਚੀਆਂ ਦੀਆਂ ਲਾਸ਼ਾਂ ਨੂੰ ਕੁੱਤਿਆਂ ਦੁਆਰਾ ਨੋਚੇ ਜਾਣ ਦਾ ਦਿ੍ਸ਼ ਦੇਖਿਆ । ਲੋਕਾਂ ਦੁਆਰਾ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਨੇ ਦੋਵੇ ਬੱਚੀਆਂ ਦੀਆਂ ਲਾਸ਼ਾਂ ਨੂੰ ਹਸਪਤਾਲ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਵੱਡਾ ਸਵਾਲ ਖੜਾ ਹੈ ਕਿ ਹਸਪਤਾਲ ਦੀ ਪਾਰਕਿੰਗ ਵਿੱਚ ਦੋ ਨਵਜੰਮੀਆਂ ਬੱਚੀਆਂ ਦੀ ਲਾਸ਼ਾਂ ਕਿੱਥੋ ਆਈਆਂ।