ਚੰਡੀਗੜ, 11 ਜੁਲਾਈ (ਜੀ98 ਨਿਊਜ਼) : ਭਾਰਤ ਦੀ ਵਧ ਰਹੀ ਆਬਾਦੀ ਦੀ ਦਰ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ । ਯੂਪੀ ਸਰਕਾਰ ਵੱਲੋਂ ਤਿਆਰ ਕੀਤੇ ਆਬਾਦੀ ਕੰਟਰੋਲ ਬਿੱਲ ਦੀ ਇਬਾਰਤ ਅਨੁਸਾਰ ਦੋ ਬੱਚਿਆਂ ਤੋਂ ਵੱਧ ਬੱਚਿਆਂ ਵਾਲੇ ਮਾਪੇ ਯੂਪੀ ’ਚ ਸਥਾਨਕ ਚੋਣਾਂ ਨਹੀਂ ਲੜ ਸਕਣਗੇ ਅਤੇ ਉਨਾਂ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੇਗੀ। ਸਰਕਾਰੀ ਨੌਕਰੀ ਕਰ ਰਹੇ ਦੋ ਤੋਂ ਵੱਧ ਬੱਚਿਆਂ ਵਾਲੇ ਮੁਲਾਜ਼ਮਾਂ ਨੂੰ ਤਰੱਕੀ ਅਤੇ ਕੋਈ ਸਰਕਾਰੀ ਸਬਸਿਡੀ ਨਹੀਂ ਮਿਲੇਗੀ। ਦੂਜੇ ਪਾਸੇ ਆਬਾਦੀ ਬਿੱਲ ਦੇ ਖਰੜੇ ਅਨੁਸਾਰ ਦੋ ਬੱਚਿਆਂ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ’ਚ ਦੋ ਇੰਕਰੀਮੈਂਟ, ਪੂਰੀ ਤਨਖ਼ਾਹ ਅਤੇ ਭੱਤਿਆਂ ਸਮੇਤ ਇੱਕ ਸਾਲ ਦੀ ਪ੍ਰਸੂਤਾ/ਪੈਟਰਨਿਟੀ ਛੁੱਟੀ ਸਮੇਤ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਯੂਪੀ ਦੇ ਸਟੇਟ ਲਾਅ ਕਮਿਸ਼ਨ ਨੇ ਲੋਕਾਂ ਤੋਂ 19 ਜੁਲਾਈ ਤੱਕ ਆਬਾਦੀ ਬਿੱਲ ਦੇ ਖਰੜੇ ਸੰਬੰਧੀ ਸੁਝਾਅ ਮੰਗੇ ਹਨ।