ਬਰਨਾਲਾ,11 ਜੁਲਾਈ (ਜੀ98 ਨਿਊਜ਼) : ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਪੰਜਾਬ ’ਚ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ । ਪਟਿਆਲਾ ਜ਼ਿਲੇ ਦੇ ਰਾਜਪੁਰਾ ਵਿਖੇ ਵਿਧਾਨ ਸਭਾ ਚੋਣਾ ਸੰਬੰਧੀ ਮੀਟਿੰਗ ਕਰ ਰਹੇ ਭਾਜਪਾ ਆਗੂਆਂ ਨੂੰ ਕੁਝ ਕਿਸਾਨਾਂ ਨੇ ਘੇਰਾ ਪਾਇਆ ਅਤੇ ਨਾਅਰੇਬਾਜ਼ੀ ਕੀਤੀ । ਸੂਤਰਾਂ ਅਨੁਸਾਰ ਇਸ ਮੌਕੇ ਕੁਝ ਨੌਜਵਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਧੌਲਧੱਫਾ ਵੀ ਕੀਤਾ ਅਤੇ ਕੱਪੜੇ ਵੀ ਪਾੜ ਦਿੱਤੇ ਗਏ। ਮੌਕੇ ’ਤੇ ਹਾਜ਼ਰ ਪੁਲਿਸ ਨੇ ਬੜੀ ਮੁਸ਼ੱਕਤ ਨਾਲ ਭਾਜਪਾ ਆਗੂਆਂ ਦਾ ਬਚਾਅ ਕਰਕੇ ਬਾਹਰ ਕੱਢਿਆ।