ਬਰਨਾਲਾ 01 ਮਈ ( ਨਿਰਮਲ ਸਿੰਘ ਪੰਡੋਰੀ )-
ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਪਿਛਲੇ ਕਈ ਸਾਲਾਂ ਤੋਂ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਰਕੇ ਲੋਕ ਰੋਹ ਨੂੰ ਭਾਂਪਦਿਆਂ ਸਿਹਤ ਵਿਭਾਗ ਨੇ CHC ਮਹਿਲ ਕਲਾਂ ਵਿਖੇ ਸਿਵਲ ਹਸਪਤਾਲ ਬਰਨਾਲਾ ਅਤੇ ਸਬ ਡਿਵੀਜ਼ਨਲ ਹਸਪਤਾਲ ਤਪਾ ਤੋਂ ਕੁਝ ਸਪੈਸ਼ਲਿਸਟ ਡਾਕਟਰਾਂ ਦੀ ਆਰਜ਼ੀ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ । ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਲੋਕਾਂ ਨੇ ਇਕੱਠੇ ਹੋ ਕੇ ਮਹਿਲ ਕਲਾਂ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਖ਼ਿਲਾਫ਼ ਧਰਨਾ ਦਿੱਤਾ ਸੀ । ਲੋਕਾਂ ਨੇ ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਨਾ ਕਰਨ ਦੇ ਖਿਲਾਫ ਸਿਹਤ ਵਿਭਾਗ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਹਾਲਾਤਾਂ ਨੂੰ ਵੇਖਦੇ ਹੋਏ CHC ਮਹਿਲ ਕਲਾਂ ਵਿਖੇ ਕੁਝ ਮੈਡੀਕਲ ਸਪੈਸ਼ਲਿਸਟ ਡਾਕਟਰਾਂ ਦੀ ਆਰਜ਼ੀ ਨਿਯੁਕਤੀ ਕੀਤੀ ਹੈ ।ਸਿਵਲ ਸਰਜਨ ਬਰਨਾਲਾ ਵੱਲੋਂ ਇਸ ਸਬੰਧੀ ਜਾਰੀ ਪੱਤਰ ਅਨੁਸਾਰ ਇਹ ਸਪੈਸ਼ਲਿਸਟ ਡਾਕਟਰ ਸੀਐਚਸੀ ਮਹਿਲ ਕਲਾਂ ਵਿਖੇ 1 ਮਈ ਤੋਂ ਆਪਣੀ ਡਿਊਟੀ ‘ਤੇ ਹਾਜ਼ਰ ਹੋਣਗੇ । ਸਿਵਲ ਸਰਜਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾਕਟਰ ਈਸ਼ਾ ਗੁਪਤਾ (ਗਾਈਨੋਕਾਲੋਜਿਸਟ) ਅਤੇ ਡਾਕਟਰ ਦੇਵਨ ਮਿੱਤਲ (ਮੈਡੀਕਲ ਸਪੈਸ਼ਲਿਸਟ) CHC ਮਹਿਲ ਕਲਾਂ ਵਿਖੇ ਮਿਤੀ 1 ਮਈ ਤੋਂ 7 ਮਈ ਤੱਕ ਆਰਜ਼ੀ ਡਿਊਟੀ ਦੇਣਗੇ । ਇਸੇ ਤਰਾਂ ਡਾਕਟਰ ਕਰਨਦੀਪ ਸਿੰਘ (ਮੈਡੀਕਲ ਸਪੈਸ਼ਲਿਸਟ) ਅਤੇ ਡਾਕਟਰ ਅਮਨਦੀਪ ਕੌਰ (ਗਾਈਨੋਕਾਲੋਜਿਸਟ) 8 ਮਈ ਤੋਂ 14 ਮਈ ਤੱਕ ਮਹਿਲ ਕਲਾਂ ਵਿਖੇ ਆਰਜ਼ੀ ਡਿਊਟੀ ਦੇਣਗੇ । ਡਾਕਟਰ ਪ੍ਰਨੀਤ ਕਾਹਲੋਂ ( ਮੈਡੀਕਲ ਸਪੈਸ਼ਲਿਸਟ) ਅਤੇ ਡਾਕਟਰ ਹਿਮਾਨੀ ਸ਼ਰਮਾ (ਗਾਈਨੋਕਾਲੋਜਿਸਟ) 15 ਮਈ ਤੋਂ 21 ਮਈ ਤੱਕ ਮਹਿਲ ਕਲਾਂ ਵਿਖੇ ਡਿਊਟੀ ਦੇਣਗੇ ।

ਇਸੇ ਤਰਾਂ ਡਾਕਟਰ ਆਂਚਲ ਕਸਅਪ (ਗਾਈਨੋਕਾਲੋਜਿਸਟ) ਅਤੇ ਡਾਕਟਰ ਦੇਵਨ ਮਿੱਤਲ (ਮੈਡੀਕਲ ਸਪੈਸ਼ਲਿਸਟ) ਸੀਐਸਸੀ ਮਹਿਲ ਕਲਾਂ ਵਿਖੇ 22 ਤੋਂ 28 ਮਈ ਤੱਕ ਆਰਜ਼ੀ ਡਿਊਟੀ ਦੇਣਗੇ । ਇਨ੍ਹਾਂ ਹੁਕਮਾਂ ਅਨੁਸਾਰ ਡਾਕਟਰ ਸੀਤਲ ਬਾਂਸਲ (ਗਾਈਨੋਕਾਲੋਜਿਸਟ) ਤੇ ਡਾਕਟਰ ਕਰਨਦੀਪ ਸਿੰਘ (ਮੈਡੀਕਲ ਸਪੈਸ਼ਲਿਸਟ) 29 ਮਈ ਤੋਂ 4 ਜੂਨ ਤੱਕ ਮਹਿਲ ਕਲਾਂ ਵਿਖੇ ਆਰਜ਼ੀ ਡਿਊਟੀ ‘ਤੇ ਹਾਜ਼ਰ ਰਹਿਣਗੇ । ਇਸ ਤੋਂ ਬਾਅਦ ਡਾਕਟਰ ਪ੍ਰਨੀਤ ਕਾਹਲੋਂ (ਮੈਡੀਕਲ ਸਪੈਸ਼ਲਿਸਟ) ਅਤੇ ਡਾ.ਹਿਮਾਨੀ ਸ਼ਰਮਾ(ਗਾਈਨੋਕਾਲੋਜਿਸਟ) 5 ਤੋਂ 11 ਜੂਨ ਤੱਕ ਡਿਊਟੀ ਦੇਣਗੇ । ਡਾਕਟਰ ਈਸ਼ਾ ਗੁਪਤਾ (ਗਾਈਨੋਕਾਲੋਜਿਸਟ) ਅਤੇ ਡਾਕਟਰ ਦੇਵਨ ਮਿੱਤਲ (ਮੈਡੀਕਲ ਸਪੈਸ਼ਲਿਸਟ) 12 ਜੂਨ ਤੋਂ 18 ਜੂਨ ਤੱਕ ਮਹਿਲ ਕਲਾਂ ਵਿਖੇ ਆਰਜ਼ੀ ਡਿਊਟੀ ‘ਤੇ ਹਾਜ਼ਰ ਰਹਿਣਗੇ । ਇਸੇ ਤਰਾਂ ਡਾਕਟਰ ਗਗਨਦੀਪ ਕੌਰ ( ਗਾਈਨੋਕਾਲੋਜਿਸਟ) ਅਤੇ ਡਾਕਟਰ ਕਰਨਦੀਪ ਸਿੰਘ (ਮੈਡੀਕਲ ਸਪੈਸ਼ਲਿਸਟ) 19 ਜੂਨ ਤੋਂ 25 ਜੂਨ ਤੱਕ CHC ਮਹਿਲ ਕਲਾਂ ਵਿਖੇ ਆਰਜ਼ੀ ਡਿਊਟੀ ਦੇਣਗੇ । ਡਾਕਟਰ ਸੀਤਲ ਬਾਂਸਲ (ਗਾਈਨੋਕਾਲੋਜਿਸਟ) ਅਤੇ ਡਾਕਟਰ ਪ੍ਰਨੀਤ ਕਾਹਲੋਂ (ਮੈਡੀਕਲ ਸਪੈਸ਼ਲਿਸਟ) 26 ਜੂਨ ਤੋਂ 30 ਜੂਨ ਤੱਕ ਮਹਿਲ ਕਲਾਂ ਵਿਖੇ ਆਰਜ਼ੀ ਡਿਊਟੀ ਦੇਣਗੇ । ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਅਨੁਸਾਰ ਉਕਤ ਡਾਕਟਰਾਂ ਦੀਆਂ ਇਹ ਆਰਜ਼ੀ ਨਿਯੁਕਤੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ । ਐਸਐਮਓ ਮਹਿਲ ਕਲਾਂ ਡਾਕਟਰ ਗੁਰਜਤਿੰਦਰ ਕੌਰ ਨੇ ਇਨ੍ਹਾਂ ਨਿਯੁਕਤੀਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਨਾਲ ਮਹਿਲ ਕਲਾਂ ਖੇਤਰ ਦੇ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਮਿਲਣਗੀਆਂ ।