ਬਰਨਾਲਾ, 15 ਜੁਲਾਈ (ਜੀ98 ਨਿਊਜ਼) : ਪੈਨਸ਼ਨਰਾਂ ਦੇ ਖ਼ਾਤਿਆਂ ਵਿੱਚ ਪੈਨਸ਼ਨ ਦੀ ਰਕਮ ਪਾਉਣ ਤੋਂ ਬਾਅਦ ਹੁਣ ਬੈਂਕ ਪੈਨਸ਼ਨਰਾਂ ਨੂੰ ਵੱਟਸਐਪ ’ਤੇ ਵੀ ਸੁਨੇਹਾ ਭੇਜਣਗੇ। ਪੈਨਸ਼ਨਰ ਭਲਾਈ ਵਿਭਾਗ ਅਤੇ ਬੈਂਕਾਂ ਦੇ ਕੇਂਦਰੀ ਪੈਨਸ਼ਨ ਵੰਡ ਕੇਂਦਰਾਂ ਨਾਲ ਇੱਕ ਮੀਟਿੰਗ ਦੌਰਾਨ ਇਹ ਫ਼ੈਸਲਾ ਹੋਇਆ । ਪੈਨਸ਼ਨਰਾਂ ਦੀ ਸੁਵਿਧਾ ਲਈ ਬੈਂਕਾਂ ਨੇ ਵੀ ਇਸ ਸਕੀਮ ਲਈ ਹਾਮੀ ਭਰ ਦਿੱਤੀ ਹੈ । ਖ਼ਾਤੇ ਵਿੱਚ ਪੈਨਸ਼ਨ ਪਾਉਣ ਸੰਬੰਧੀ ਸੰਦੇਸ਼ ਹੁਣ ਬੈਂਕਾਂ ਪੈਨਸ਼ਨਰਾਂ ਦੇ ਰਜਿਸਟਰਡ ਮੋਬਾਇਲ ਫੋਨ ਨੰਬਰਾਂ ’ਤੇ ਭੇਜਣਗੀਆਂ।