ਚੰਡੀਗੜ, 16 ਜੁਲਾਈ (ਜੀ98 ਨਿਊਜ਼) : ਜੇਕਰ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਤਾਂ ਧੀਆਂ ਨੇ ਆਪਣੀ ਕਾਬਲੀਅਤ ਨੂੰ ਬਾਖ਼ੂਬੀ ਸਿੱਧ ਕੀਤਾ ਹੈ। ਇੱਕ ਨਹੀਂ ਸਗੋਂ ਅਜਿਹੀਆਂ ਅਨੇਕਾਂ ਮਿਸਾਲਾਂ ਹਨ ਜੋ ਪੁੱਤਰ ਅਤੇ ਧੀਆਂ ਵਿੱਚ ਫਰਕ ਰੱਖਣ ਵਾਲਿਆਂ ਦੇ ਮੂੰਹ ’ਤੇ ਚਪੇੜ ਵਾਂਗ ਹਨ । ਰਾਜਸਥਾਨ ਦੇ ਜ਼ਿਲਾ ਹਨੂੰਮਾਨਗੜ੍ਹ ਦੇ ਰਾਵਤਸਰ ਦੀਆਂ ਪੰਜ ਭੈਣਾਂ ਨੇ ਅਜਿਹੀ ਮਿਸਾਲ ਪੈਦਾ ਕੀਤੀ ਹੈ ਜਿਸ ਨਾਲ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿਮ ਤਹਿਤ ਕੰਮ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋਏ ਹਨ। ਇੱਕ ਅੱਠਵੀਂ ਪਾਸ ਕਿਸਾਨ ਸਹਿਦੇਵ ਸਹਾਰਨ ਅਤੇ ਅਨਪੜ ਮਾਤਾ ਲਕਸ਼ਮੀ ਦੀਆਂ ਪੰਜ ਧੀਆਂ ਨੇ ਰਾਜ ਦੀ ਪ੍ਰਸ਼ਾਸਕੀ ਪ੍ਰੀਖਿਆ ਆਰਏਐਸ ਪਾਸ ਕੀਤੀ ਹੈ। ਇਨਾਂ ਵਿੱਚੋਂ ਅੰਸ਼ੂ , ਰੀਤੂ ਤੇ ਸੁਮਨ ਨੇ ਹੁਣ ਇਕੱਠੇ ਹੀ ਇਹ ਪ੍ਰੀਖਿਆ ਪਾਸ ਕੀਤੀ ਜਦ ਕਿ ਦੋ ਵੱਡੀਆਂ ਭੈਣਾਂ ਰੋਮਾ ਅਤੇ ਮੰਜੂ ਪਹਿਲਾਂ ਹੀ ਆਰਏਐਸ ਅਫ਼ਸਰ ਹਨ।