ਚੰਡੀਗੜ,17 ਜੁਲਾਈ (ਜੀ98 ਨਿਊਜ਼) : ਚੰਡੀਗੜ ਪ੍ਰਸਾਸ਼ਨ ਦੇ ਫ਼ੈਸਲੇ ਅਨੁਸਾਰ 19 ਜੁਲਾਈ ਤੋਂ 9ਵੀਂ ਤੋਂ 12ਵੀਂ ਤੱਕ ਸਕੂਲ ਖੁੱਲਣਗੇ। ਬੱਚਿਆਂ ਦੇ ਸਕੂਲ ਆਉਣ ਲਈ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਕੋਚਿੰਗ ਸੰਸਥਾਵਾਂ ਵੀ 19 ਜੁਲਾਈ ਤੋਂ ਹੀ ਇਸ ਸ਼ਰਤ ’ਤੇ ਖੁੱਲਣਗੀਆਂ ਕਿ ਸਟਾਫ ਅਤੇ ਵਿਦਿਆਰਥੀਆਂ ਨੂੰ ਵੈਕਸੀਨ ਦੀ ਇੱਕ ਡੋਜ਼ ਲੱਗੀ ਹੋਵੇ। ਉਕਤ ਸੰਸਥਾਵਾਂ ਲਈ ਕੋਰੋਨਾ ਨਿਯਮਾ ਦੀ ਪਾਲਣਾ ਸਖ਼ਤੀ ਨਾਲ ਕਰਨੀ ਜ਼ਰੂਰੀ ਹੋਵੇਗੀ।