ਚੰਡੀਗੜ, 20 ਜੁਲਾਈ (ਜੀ98 ਨਿਊਜ਼) : ਭਾਰਤ ਵਿੱਚ ਸਿਹਤ ਸਹੂਲਤਾਂ ਦੀ ਗਿਰਾਵਟ ਸੰਬੰਧੀ ਲੋਕਾਂ ਦੀ ਚਿੰਤਾ ’ਤੇ ਮੋਹਰ ਲਗਾਉਦੇ ਹੋਏ ਸੁਪਰੀਮ ਕੋਰਟ ਨੇ ਹਸਪਤਾਲਾਂ ਦੀ ਇਲਾਜ ਨੀਤੀ ’ਤੇ ਸਖ਼ਤ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਦੇ ਜੱਜ ਡੀਵੀ ਚੰਦਰਚੂੜ ਅਤੇ ਐਮਆਰ ਸ਼ਾਹ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੋਕ ਤਰਸ ਦਾ ਪਾਤਰ ਬਣੇ ਹੋਏ ਹਨ ਪਰ ਹਸਪਤਾਲ ਰੀਅਲ ਅਸਟੇਟ ਸਨਅਤਾਂ ਵਾਂਗ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਹਸਪਤਾਲ ਬਿਮਾਰ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣ ਵਾਲੇ ਮੰਨੇ ਜਾਂਦੇ ਹਨ ਪਰ ਹੁਣ ਹਸਪਤਾਲ ਪੈਸੇ ਉਗਰਾਹੁਣ ਵਾਲੀਆਂ ਮਸ਼ੀਨਾਂ ਬਣ ਗਏ ਹਨ। ਸੁਪਰੀਮ ਕੋਰਟ ਦੀ ਟਿੱਪਣੀ ਹਸਪਤਾਲਾਂ ਦੀ ਇਲਾਜ ਨੀਤੀ ’ਤੇ ਚਪੇੜ ਵਾਂਗ ਹੈ, ਜੇ ਕੋਈ ਮੰਨੇ ਤਾਂ..!