ਬਰਨਾਲਾ, 20 ਜੁਲਾਈ (ਨਿਰਮਲ ਸਿੰਘ ਪੰਡੋਰੀ ) : ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸੂਬਾ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਸ੍ਰੀ ਬ੍ਰਹਮ ਮਹਿੰਦਰਾ, ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀਆਂ ’ਚੋਂ ਹਨ, ਜਿਨਾਂ ਨੇ ਸਿੱਧੂ ਦੇ ਪ੍ਰਧਾਨ ਬਣਨ ਦਾ ਸਵਾਗਤ ਤਾਂ ਕੀਤਾ ਹੈ ਪਰ ਸਿੱਧੂ ਨਾਲ ਮੁਲਾਕਾਤ ਲਈ ਇਹ ਸਰਤ ਰੱਖ ਦਿੱਤੀ ਕਿ ਜਦੋਂ ਤੱਕ ਸਿੱਧੂ ਖ਼ੁਦ ਮੁੱਖ ਮੰਤਰੀ ਨੂੰ ਨਹੀਂ ਮਿਲਦੇ , ਉਸ ਵੇਲੇ ਤੱਕ ਸਿੱਧੂ ਨਾਲ ਕੋਈ ਮੁਲਾਕਾਤ ਨਹੀਂ ਹੋਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਬਨਿਟ ਦੇ ਮੁਖੀ ਹਨ ਅਤੇ ਮੈਂ ਕੈਬਨਿਟ ਦਾ ਹਿੱਸਾ ਹਾਂ ਇਸ ਲਈ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਮੈਂ ਹਰ ਨਿਯਮ ਨੂੰ ਧਿਆਨ ਵਿੱਚ ਰੱਖਾਂਗਾ, ਫਿਰ ਭਾਂਵੇ ਸਿੱਧੂ ਨਾਲ ਮੁਲਾਕਾਤ ਦਾ ਮਾਮਲਾ ਹੀ ਕਿਉਂ ਨਾਲ ਹੋਵੇ।