ਚੰਡੀਗੜ, 21 ਜੁਲਾਈ (ਜੀ98 ਨਿਊਜ਼) : ਫਿਲਮ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀ ਕਰਤੂਤ ਤੋਂ ਸ਼ਿਲਪਾ ਸ਼ੈਟੀ ਤਾਂ ਸ਼ਰਮਸਾਰ ਹੋਈ ਹੀ ਹੈ ਪਰ ਰਾਜ ਕੁੰਦਰਾ ਦੇ ਅਨੈਤਿਕ ਕੰਮਾਂ ਨੇ ਸ਼ਿਲਪਾ ਸ਼ੈਟੀ ਦੇ ਚਾਹੁਣ ਵਾਲਿਆਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਾਈ ਹੈ। ਰਾਜ ਕੁੰਦਰਾ, ਜਿਸ ਨੂੰ ਬੀਤੇ ਕੱਲ ਮੁੰਬਈ ਪੁਲਿਸ ਦੀ ਅਪਰਾਧ ਸਾਖ਼ਾ ਨੇ ਅਸ਼ਲੀਲ ਫਿਲਮਾਂ ਬਣਾ ਕੇ ਵੇਚਣ ਦੀ ਗ਼ੈਰ ਕਾਨੂੰਨੀ ਗਤੀਵਿਧੀ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਸੀ , ਨੂੰ ਅਦਾਲਤ ਨੇ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਹੁਣ ਤੱਕ ਦੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਰਾਜ ਕੁੰਦਰਾ ਉਕਤ ਮਾਮਲੇ ’ਚ ਮੁੱਖ ਦੋਸ਼ੀ ਹੈ ਜੋ ਫਿਲਮਾਂ ’ਚ ਕੰਮ ਕਰਨ ਦੀਆਂ ਚਾਹਵਾਨ ਕੁੜੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਨਾਂ ਤੋਂ ਅਸ਼ਲੀਲ ਫਿਲਮਾਂ ਵਿੱਚ ਕੰਮ ਕਰਵਾਉਂਦਾ ਸੀ ।