ਬਰਨਾਲਾ, 23 ਜੁਲਾਈ (ਨਿਰਮਲ ਸਿੰਘ ਪੰਡੋਰੀ) : ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਚੰਡੀਗੜ ਜਾ ਰਹੀ ਕਾਂਗਰਸੀ ਵਰਕਰਾਂ ਦੀ ਭਰੀ ਮਿੰਨੀ ਬੱਸ ਦੀ ਮੋਗਾ ਜ਼ਿਲੇ ਦੇ ਪਿੰਡ ਲੁਹਾਰਾ ਨੇੜੇ ਸਰਕਾਰੀ ਬੱਸ ਨਾਲ ਹੋਈ ਭਿਆਨਕ ਟੱਕਰ ’ਚ 5 ਜਣਿਆਂ ਦੀ ਮੌਤ ਅਤੇ 50 ਤੋਂ ਵੱਧ ਜ਼ਖਮੀ ਹੋਣ ਦੀ ਦਰਦਨਾਕ ਖ਼ਬਰ ਹੈ, ਜ਼ਖਮੀ ਵਿਅਕਤੀਆਂ ਨੂੰ ਮੌਕੇ ’ਤੇ ਪੁੱਜੇ ਲੋਕਾਂ ਨੇ ਮੋਗਾ ਵਿਖੇ ਹਸਪਤਾਲ ਦਾਖ਼ਲ ਕਰਵਾਇਆ। ਇਹ ਮੰਦਭਾਗੀ ਘਟਨਾ ਮਿੰਨੀ ਬੱਸ ਦਾ ਸਟੇਰਿੰਗ ਖੁੱਲਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ।
