ਚੰਡੀਗੜ੍ਹ 24 ਜੁਲਾਈ (ਜ਼ੀ98 ਨਿਊਜ਼)-ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਕਾਂਗਰਸ ਨੇ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਦੇ ਵਧੇ ਬਜਟ ਵੱਲ ਮੁਲਕ ਦਾ ਧਿਆਨ ਖਿੱਚਿਆ ਹੈ।ਕਾਂਗਰਸ ਅਨੁਸਾਰ 2016-17 ਤਕ ਇਹ ਬਜਟ ਸਿਰਫ਼ 33 ਕਰੋੜ ਰੁਪਏ ਸੀ ਜਦਕਿ 2017-18 ਦੌਰਾਨ ਇਹ ਬਜਟ 333 ਕਰੋੜ ਰੁਪਏ ਤਕ ਹੋ ਗਿਆ। ਕਾਂਗਰਸ ਦੀ ਸ਼ੰਕਾ ਹੈ ਕਿ ਭਾਜਪਾ ਸਰਕਾਰ ਨੇ ਇਹ ਵਾਧਾ ਇਜ਼ਰਾਈਲ ਸਾਫਟਵੇਅਰ ਖਰੀਦਣ ਲਈ ਕੀਤਾ ਜੋ ਮੁਲਕ ਦੀਆਂ ਵੱਖ ਵੱਖ ਹਸਤੀਆਂ ਦੀ ਜਾਸੂਸੀ ਕਰਨ ਲਈ ਵਰਤਿਆ ਗਿਆ।ਵਿਰੋਧੀ ਧਿਰ ਨੇ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਦੇ ਬਜਟ ਚ ਵਾਧੇ ਅਤੇ ਇਸ ਦੀ ਵਰਤੋਂ ਬਾਰੇ ਸਵਾਲ ਖਡ਼੍ਹੇ ਕੀਤੇ ਹਨ। ਇਕ ਸੀਮਤ ਸਮੇਂ ਦੌਰਾਨ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਦੇ ਬਜਟ ਵਿਚ ਕਈ ਗੁਣਾ ਵਾਧਾ ਹੋਣਾ ਅਤੇ ਫੇਰ ਉਸ ਤੋਂ ਬਾਅਦ ਇਸ ਸੰਸਥਾ ਦੀਆਂ ਗਤੀਵਿਧੀਆਂ ‘ਤੇ ਸਵਾਲ ਉੱਠਣੇ ਭਾਜਪਾ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਸੰਕਟ ਦੇ ਘੇਰੇ ਵਿੱਚ ਖੜ੍ਹਾ ਕਰਦਾ ਹੈ।