ਚੰਡੀਗੜ, 25 ਜੁਲਾਈ (ਜੀ98 ਨਿਊਜ਼) : ਮੰਗਣੀ ਤੋਂ ਬਾਅਦ ਅਤੇ ਵਿਆਹ ਤੋਂ ਪਹਿਲਾਂ ਲੜਕੇ ਵਾਲਿਆਂ ਦੇ ਪਰਿਵਾਰ ਨੇ ਲੜਕੀ ਵਾਲਿਆਂ ਦੇ ਪਰਿਵਾਰ ਤੋਂ ਦਾਜ ਮੰਗਣ ਸੰਬੰਧੀ ਢੀਠਤਾਈ ਦੀ ਹੱਦ ਹੀ ਪਾਰ ਕਰ ਦਿੱਤੀ । ਇਹ ਖ਼ਬਰ ਪੜਨ ਵਿੱਚ ਭਾਵੇਂ ਕੁਝ ਹੈਰਾਨੀ ਹੁੰੰਦੀ ਹੈ ਪਰ ਇਹ ਸੱਚ ਹੈ ਕਿ ਲੜਕਾ ਪਰਿਵਾਰ ਨੇ ਲੜਕੀ ਵਾਲਿਆਂ ਤੋਂ ਦਾਜ ਵਿੱਚ ਇੱਕ ਅਜਿਹੀ ਮੰਗ ਕੀਤੀ ਜਿਸ ਤੋਂ ਬਾਅਦ ਲੜਕੇ ਦੇ ਪਰਿਵਾਰ ’ਤੇ ਥਾਣੇ ’ਚ ਕੇਸ ਦਰਜ ਹੋ ਗਿਆ। ਦਾਜ ਮੰਗਣ ਸੰਬੰਧੀ ਇਹ ਅਜੀਬ ਕਹਾਣੀ ਮਹਾਂਰਾਸ਼ਟਰ ਦੇ ਔਰੰਗਾਬਾਦ ਅਧੀਨ ਪੈਦੇ ਥਾਣਾ ਉਸਮਾਨਪੁਰ ਦੀ ਹੈ। ਲੜਕੀ ਦੇ ਪਿਤਾ ਵੱਲੋਂ ਥਾਣੇ ਦਿੱਤੀ ਰਿਪੋਰਟ ਅਨੁਸਾਰ ਕੁਝ ਮਹੀਨੇ ਪਹਿਲਾਂ ਮੰਗਣੀ ਮੌਕੇ ਲੜਕੇ ਨੂੰ ਸੋਨੇ ਦੀ ਮੁੰਦਰੀ ਅਤੇ 2 ਲੱਖ ਰੁਪਏ ਨਗਦ ਦਿੱਤੇ ਸਨ ਪਰ ਹੁਣ ਜਦੋਂ ਵਿਆਹ ਦੀ ਗੱਲ ਚੱਲੀ ਤਾਂ 10 ਲੱਖ ਰੁਪਏ ਨਗਦੀ ਸਮੇਤ ਇਕ ਹੋਰ ਅਜੀਬ ਜਿਹੀ ਮੰਗ 21 ਨਹੁੰਆਂ ਵਾਲਾ ਕੱਛੂ ਤੇ ਇੱਕ ਕਾਲਾ ਕੁੱਤਾ ਦਾਜ ਵਿੱਚ ਮੰਗਿਆ ਗਿਆ। ਲੜਕੇ ਵਾਲਿਆਂ ਦੀ ਇਸ ਅਜੀਬ ਮੰਗ ਨੇ ਲੜਕੀ ਦਾ ਪਰਿਵਾਰ ਪ੍ਰੇਸ਼ਾਨ ਹੋਇਆ ਜਿਸ ਤੋਂ ਬਾਅਦ ਉਸਮਾਨਪੂਰਾ ਥਾਣੇ ਵਿੱਚ ਲੜਕੇ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।