ਬੇਰੁਜ਼ਗਾਰਾਂ ਨੇ ਸਿਹਤ ਮੰਤਰੀ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਬਰਨਾਲਾ, 26 ਜੁਲਾਈ (ਨਿਰਮਲ ਸਿੰਘ ਪੰਡੋਰੀ ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਅਤੇ ਚੇਅਰਮੈਨ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਵੱਲੋਂ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਅਧਿਕਾਰੀਆਂ ਨੂੰ ਲੋਕਾਂ ਦੇ ਮਸਲਿਆਂ ਦਾ ਹੱਲ ਸੰਜੀਦਗੀ ਨਾਲ ਕਰਨ ਅਤੇ ਕਮੇਟੀ ਮੈਂਬਰਾਂ ਨੂੰ ਉਸਾਰੂ ਮਸਲੇ ਚੁੱਕਣ ਦੀ ਸਲਾਹ ਦਿੱਤੀ ਤਾਂ ਜੋ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਸਕੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੈਂਬਰਾਂ ਵੱਲੋਂ ਮੀਟਿੱਗ ’ਚ ਚੁੱਕੇ ਗਏ ਮੁੱਦਿਆਂ ਦਾ ਹੱਲ ਸਮਾਂਬੱਧ ਕੀਤਾ ਜਾਵੇ । ਇਸ ਮੌਕੇ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਬਰਨਾਲਾ ਜ਼ਿਲੇ ਦੇ ਚਹੁੰਪੱਖੀ ਵਿਕਾਸ ਵਿਚ ਕੋਈ ਅੜਿੱਕਾ ਨਹੀਂ ਆਉਣ ਦਿੱਤਾ ਜਾਵੇਗਾ। ਉਨਾਂ ਆਖਿਆ ਕਿ ਬਰਨਾਲਾ ਲਈ ਮਨਜ਼ੂਰ ਸੁਪਰ ਸਪੈਸ਼ਲਿਟੀ ਹਸਪਤਾਲ ਲਈ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮੀਟਿੰਗ ਵਿੱਚ 9 ਪੁਰਾਣੀਆਂ ਅਤੇ 13 ਨਵੀਆਂ ਸ਼ਿਕਾਇਤਾਂ ਵਿਚਾਰੀਆਂ ਗਈਆਂ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਮੱਖਣ ਸ਼ਰਮਾ, ਸ੍ਰੀ ਜਤਿੰਦਰ ਜਿੰਮੀ, ਉਜਾਗਰ ਸਿੰਘ ਬੀਹਲਾ, ਗੁਰਦੀਪ ਦਾਸ ਬਾਵਾ, ਬਲਦੇਵ ਸਿੰਘ ਭੁੱਚਰ, ਜਸਮੇਲ ਸਿੰਘ, ਨਵਤੇਜ ਸਿੰਘ, ਚੰਦ ਸਿੰਘ ਚੋਪੜਾ, ਕੈਪਟਨ ਸਾਧੂ ਸਿੰਘ ਮੂੰਮ, ਰਾਜੂ ਪਾਸਟਰ, ਨਰਿੰਦਰ ਸ਼ਰਮਾ, ਗੁਰਮੀਤ ਸਿੰਘ, ਦਰਸ਼ਨ ਸਿੰਘ, ਗੁਰਕੀਮਤ ਸਿੰਘ ਸਿੱਧੂ, ਸੁਰੇਸ਼ ਡਿੰਪਲ, ਨਵਤੇਜ ਚੀਮਾ, ਖੁਸ਼ੀ ਮੁਹੰਮਦ, ਜਗਜੀਤ ਸਿੰਘ ਪਨੇਸਰ, ਵਿਜੈ ਕੁਮਾਰ ਭਦੌੜ, ਗੁਰਵਿੰਦਰ ਸਿੰਘ ਨੰਬਰਦਾਰ, ਮਲਕੀਤ ਕੌਰ ਸਹੋਤਾ, ਸੁਖਵਿੰਦਰ ਸਿੰਘ ਧਾਲੀਵਾਲ, ਮਹਿੰੰਦਰਪਾਲ ਸਿੰਘ, ਜਸਵੀਰ ਸਿੰਘ ਵੱਲੋਂ ਖੁੱਡੀ ਰੋਡ ’ਤੇ ਬਣੇ ਫਲਾਈਓਵਰ ਦੇ ਰਸਤੇ ਸਬੰਧੀ, ਧਨੌਲਾ ਤੋਂ ਭੱਠਲਾਂ ਨੂੰ ਜਾਂਦੀ ਸੜਕ ’ਤੇ ਹਾਦਸੇ, ਜਨ ਔਸ਼ਧੀ ਕੇਂਦਰਾਂ ਅਤੇ ਪੰਘੂੜੇ ’ਚ ਬੱਚੀ ਦੀ ਮੌਤ, ਆਰਟੀਏ ਦਫਤਰ ਸਬੰਧੀ, ਿਕ ਸੜਕਾਂ ਨੂੰ ਚੌੜਾ ਕਰਵਾਉਣ, ਮਹਿਲ ਕਲਾਂ ਦੀ ਮੇਨ ਮਾਰਕੀਟ ਵਿਚ ਪਾਣੀ ਦੀ ਸਪਲਾਈ, ਬਰਨਾਲਾ-ਹੰਡਿਆਇਆ ਮੇਨ ਰੋਡ ਦੀਆਂ ਸਾਈਡਾਂ ’ਤੇ ਟਾਈਲਾਂ ਲਗਾਉਣ ਸਣੇ ਹੋਰ ਕੰਮਾਂ ’ਤੇ ਵਿਚਾਰਾਂ ਕੀਤੀਆਂ ਗਈਆਂ। ਪੰਘੂੜੇ ਵਿਚ ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਸ੍ਰੀ ਬਲਬੀਰ ਸਿੰਘ ਸਿੱੱਧੂ ਵੱਲੋਂ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਵਾਉਣ ਲਈ ਆਖਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਐਸਐਸਪੀ ਸ੍ਰੀ ਸੰਦੀਪ ਗੋਇਲ , ਵਿਧਾਇਕ ਪਿਰਮਲ ਸਿੰਘ ਖਾਲਸਾ, ਚੇਅਰਪਰਸਨ ਜ਼ਿਲਾ ਪ੍ਰੀਸ਼ਦ ਸਰਬਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਦੇਵਦਰਸ਼ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ, ਸਿਵਲ ਸਰਜਨ ਜਸਬੀਰ ਸਿੰਘ ਔਲਖ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਬਾਕਸ ਆਈਟਮ
ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕਰਨ ਪੁੱਜੇ ਸਿਹਤ ਮੰਤਰੀ ਨੂੰ ਬੇਰੁਜ਼ਗਾਰ ਅਧਿਆਪਕਾਂ, ਹੜਤਾਲੀ ਮੁਲਾਜ਼ਮਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਜਿਸ ਵੇਲੇ ਮੰਤਰੀ ਜੀ ਅੰਦਰ ਮੀਟਿੰਗ ਕਰ ਰਹੇ ਸਨ ਤਾਂ ਬਾਹਰ ਬੇਰੁਜ਼ਗਾਰਾਂ ਅਤੇ ਮੁਲਾਜ਼ਮਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ ’ਚ ਧਰਨਾ ਲਗਾ ਦਿੱਤਾ ਜਿਸ ਕਾਰਨ ਪੁਿਲਸ ਪ੍ਰਸਾਸ਼ਨ ਨੇ ਭਾਰੀ ਮੁਸ਼ੱਕਤ ਨਾਲ ਮੰਤਰੀ ਦੇ ਕਾਫਲੇ ਨੂੰ ਦੂਜੇ ਗੇਟ ਰਾਹੀ ਬਾਹਰ ਕੱਢਿਆ। ਬੇਰੁਜ਼ਗਾਰ ਅਤੇ ਹੜਤਾਲੀ ਮੁਲਾਜ਼ਮਾਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।