ਚੰਡੀਗੜ, 30 ਜੁਲਾਈ (ਜੀ98 ਨਿਊਜ਼) : ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਅਜਿਹੀ ਸ਼ਰਮਨਾਕ ਘਟਨਾ ਦਾ ਬਿਓਰਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਕੁਝ ਪਲ ਲਈ ਮਹਿਸੂਸ ਕਰਦਾ ਹੈ ਕਿ ਕੀ ਅਸੀਂ ਸੱਚਮੁੱਚ ਅਜਿਹੇ ਸਮਾਜ ਦੇ ਵਾਸੀ ਹਾਂ ਜਿੱਥੇ ਇਨਸਾਨ ਹੀ ਰਹਿੰਦੇ ਹਨ। ਸ਼ਿਮਲਾਪੁਰੀ ਦੇ ਇੱਕ ਪਰਿਵਾਰ ਵਿੱਚ ਤਿੰਨ ਬੇਟੇ ਹਨ, ਮਾਪਿਆਂ ਨੇ ਬੱਚੀ ਦਾ ਮੋਹ ਪੂਰਾ ਕਰਨ ਲਈ ਇੱਕ ਗਰੀਬ ਪਰਿਵਾਰ ਦੀ ਲੜਕੀ ਨੂੰ ਗੋਦ ਲੈ ਲਿਆ। ਬੱਚੀ ਨੂੰ ਮਾਪਿਆਂ ਤੋਂ ਤਾਂ ਮਮਤਾ ਮਿਲੀ ਪਰ ਬਦਕਿਸਮਤ ਬੱਚੀ ਨੂੰ ਭਰਾਵਾਂ ਦੀ ਜਗਾ ਤਿੰਨ ਸ਼ੈਤਾਨ ਮਿਲੇ ਜਿਨਾਂ ਨੇ ਹਵਸ ਵਿੱਚ ਅੰਨੇ ਹੋ ਕੇ ਨੰਨੀ ਕਲੀ ਦਾ ਬਚਪਨ ਮਧੋਲ ਦਿੱਤਾ। ਸਕੂਲ ਵਿੱਚ ਬੱਚੀ ਦੇ ਸਰੀਰਕ ਬਦਲਾਅ ਵੱਲ ਜਦ ਟੀਚਰ ਨੇ ਧਿਆਨ ਮਾਰਿਆ ਤਾਂ ਬੱਚੀ ਨੇ ਡਰਦੇ-ਡਰਦੇ ਟੀਚਰ ਨੂੰ ਦੱਸਿਆ ਕਿ ਉਸ ਦੇ ਚਚੇਰੇ ਤਿੰਨ ਭਰਾਵਾਂ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਤੇ ਇਹ ਸਿਲਸਿਲਾ ਪਿਛਲੇ ਇੱਕ ਸਾਲ ਤੋਂ ਜਾਰੀ ਹੈ। ਟੀਚਰ ਨੇ ਸਾਰੀ ਕਹਾਣੀ ਨੇੜਲੇ ਪੁਿਲਸ ਸਟੇਸ਼ਨ ਵਿੱਚ ਦਿੱਤੀ ਜਿਸ ਤੋਂ ਬਾਅਦ ਤਿੰਨਾਂ ਭਰਾਵਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਲਹਾਲ, ਸਾਰੇ ਦੋਸ਼ੀ ਫ਼ਰਾਰ ਹਨ। ਸਮਾਜ ਵਿੱਚ ਕਿਸੇ ਹੋਰ ਦਾ ਬੱਚਾ ਗੋਦ ਲੈ ਕੇ ਪਾਲਣ ਪੋਸ਼ਣ ਕਰਨ ਦਾ ਝੱਸ ਕੁਝ ਮਾਪੇ ਜ਼ਰੂਰ ਪੂਰਾ ਕਰ ਲਂੈਦੇ ਹਨ ਪਰ ਉਕਤ ਘਟਨਾ ਤੋਂ ਇਹ ਸਮਾਜਿਕ ਸੱਚਾਈ ਹੋਰ ਪ੍ਰਪੱਕ ਹੋ ਜਾਂਦੀ ਹੈ ਕਿ ‘ਬਿਗਾਨੇ ਤਾਂ ਬਿਗਾਨੇ’ ਹੀ ਹੁੰਦੇ ਹਨ।