ਬਰਨਾਲਾ,07 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਰਾਜ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀਆਂ ਨੂੰ ਜਾਰੀ ਕੀਤੇ ਨਵੇਂ ਹੁਕਮਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਪੰਜਾਬ ਮੰਡੀ ਬੋਰਡ ਨੇ ਮਾਰਕੀਟ ਕਮੇਟੀਆਂ ਨੂੰ ਪੱਤਰ ਲਿਖਿਆ ਹੈ ਕਿ ਖੇਤੀਬਾੜੀ ਵਾਲੀ ਜ਼ਮੀਨ ਦੀਆਂ ਫ਼ਰਦਾਂ ਹਰ ਹਾਲਤ ਵਿੱਚ ਕਿਸਾਨਾਂ ਤੋਂ ਲੈ ਕੇ ਪੋਰਟਲ ’ਤੇ ਅੱਪਲੋਡ ਕੀਤੀਆਂ ਜਾਣ। ਇਸ ਫ਼ਰਮਾਨ ਨੇ ਠੇਕੇ ’ਤੇ ਖ਼ੇਤੀ ਕਰਨ ਵਾਲਿਆਂ ਨੂੰ ਚਿੰਤਾ ’ਚ ਪਾ ਦਿੱਤਾ ਹੈ ਕਿਉਂਕਿ ਜਿਸ ਕਿਸਾਨ ਦੇ ਨਾਮ ’ਤੇ ਜ਼ਮੀਨ ਦੀ ਫ਼ਰਦ ਹੋਵੇ, ਉਸੇ ਦੇ ਨਾਮ ’ਤੇ ਹੀ ਫ਼ਸਲ ਵਿਕੇਗੀ ਭਾਵ ਕਿ ਹੁਣ ‘ਜੇ’ ਫਾਰਮ ਵੀ ਫ਼ਰਦ ਦੇ ਰਿਕਾਰਡ ਅਨੁਸਾਰ ਹੀ ਕੱਟਿਆ ਜਾਵੇਗਾ ਜਦਕਿ ਪਹਿਲਾਂ ਠੇਕੇ ’ਤੇ ਖੇਤੀ ਕਰਨ ਵਾਲੇ ਬੇਜ਼ਮੀਨੇ ਕਿਸਾਨ ਆਪਣੇ ਨਾਮ ਫ਼ਸਲ ਵੇਚ ਕੇ ‘ਜੇ’ ਫ਼ਾਰਮ ਕਟਵਾ ਲੈਦੇ ਸਨ।